ਨਵੀਂ ਦਿੱਲੀ

ਇਕ ਸਪੈਨਿਸ਼ ਕੈਦੀ ਪੋਸਟਮਾਰਟਮ ਟੇਬਲ ਤੋਂ ਜ਼ਿੰਦਾ ਵਾਪਿਸ ਆ ਗਿਆ। ਸਪੈਨਿਸ਼ ਮੀਡੀਆ ਮੁਤਾਬਕ ਕੁਝ ਘੰਟੇ ਪਹਿਲਾਂ ਹੀ ਤਿੰਨ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਗੋਂਜਾਲੋ ਮੋਟੋਯਾ ਜਿਮੇਨੇਜ ਦੀ ‘ਡੈੱਡ ਬਾਡੀ’ ਸਪੇਨ ਦੇ ਓਵੀਡੋ ਸ਼ਹਿਰ ਵਿਚ ਲਾਸ਼ ਪਰੀਖਣ ਲਈ ਆਈ ਪਰ ਮ੍ਰਿਤਕ ਸਰੀਰ ਦੇ ਖਰਾਟੇ ਆਉਣ ਨਾਲ ਉਸ ਦੀ ਜ਼ਿੰਦਗੀ ਬਚ ਗਈ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਸਲ ਜੀਵਨ ਵਿਚ ਕੁਝ ਵੀ ਹੋ ਸਕਦਾ ਹੈ । ਸਪੈਨਿਸ਼ ਟੈਲੀਵੀਜ਼ਨ ਮੁਤਾਬਕ 29 ਸਾਲਾ ਗੋਂਜਾਲੋ ਦੀ ਤਿੰਨ ਡਾਕਟਰਾਂ ਨੇ ਜਾਂਚ ਕੀਤੀ। ਜਿਸ ਵਿਚ ਕੈਦੀ ਨੇ ਜ਼ਿੰਦਾ ਹੋਣ ਦੇ ਸੰਕੇਤ ਨਹੀਂ ਦਿੱਤੇ। ਜਿਸ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਸਰੀਰ ਨੂੰ ਬੈਗ ਵਿਚ ਪਾ ਕੇ ਪਰੀਖਣ ਲਈ ਭੇਜ ਦਿੱਤਾ ਗਿਆ। ਮ੍ਰਿਤਕ ਘੋਸ਼ਿਤ ਕਰਨ ਤੋਂ 4 ਘੰਟਿਆਂ ਬਾਅਦ ਜਦੋਂ ਸਰੀਰ ਨੂੰ ਫਾਰੇਂਸਿਕ ਐਕਸਪਰਟਸ ਦੇ ਕੋਲ ਲਿਆਂਦਾ ਗਿਆ ਤਾਂ ਬੈਗ ਅੰਦਰੋਂ ਖਰਾਟੇ ਦੀਆਂ ਅਵਾਜ਼ਾਂ ਆ ਰਹੀਆਂ ਸੀ। ਜਿਸ ਦੇ ਬਾਅਦ ਕੈਦੀ ਨੂੰ ਐਮਰਜੰਸੀ ਕਮਰੇ ਵਿਚ ਲਿਜਾਇਆ ਗਿਆ। ਕੈਦੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਇਹ ਵੱਡੀ ਗਲਤੀ ਹੈ, ਜਿਨ੍ਹਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਨਵੈਸਟੀਗੇਸ਼ਨ ਟੀਮ ਨੂੰ ਹੁਕਮ ਦਿੱਤਾ ਗਿਆ ਹੈ ਕਿ ਇਸ ਗੱਲ ਦਾ ਪਤਾ ਕੀਤਾ ਜਾਵੇ ਕਿ ਜੇਕਰ ਮੌਤ ਨਹੀਂ ਹੋਈ ਸੀ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਿਉਂ ਕੀਤਾ ਗਿਆ?

NO COMMENTS

LEAVE A REPLY