ਜਿਵੇਂ ਮਾਪੇ ਜਨਮ ਦਿੰਦੇ ਨੇ ਤੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਨੇ ਇਸੇ ਤਰ੍ਹਾਂ ਹੀ ਅਧਿਆਪਕ ਜ਼ਿੰਦਗੀ ਜਿਊਣੀ ਸਿਖਾਉਂਦਾ ਹੈ। ਸਿੱਖਿਆਰਥੀ ਨੂੰ ਸਹੀ ਰਸਤੇ ਤੇ ਚੱਲਣ ਦੀ ਸੇਧ ਦਿੰਦਾ ਹੈ। ਜਿਸ ਤਰ੍ਹਾਂ ਹੀਰੇ ਨੂੰ ਤਰਾਸ਼ ਕੇ ਹੀਰਾ ਬਣਦਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਰੱਬੀ ਰੂਹ ਜਿਹੇ ਅਧਿਆਪਕ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹੋਣ ਦੇ ਨਾਲ -ਨਾਲ ਬਹੁਤ ਹੀ ਵਧੀਆ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੇ ਰਚਣਹਾਰੇ ‘ਹਰਵਿੰਦਰ ਉਹੜਪੁਰੀ’ ਜੀ ਕੋਲੋਂ ਪੜ੍ਹਨ ਅਤੇ ਜ਼ਿੰਦਗੀ ਜਿਊਣ ਦਾ ਢੰਗ ਸਿੱਖਣ ਦਾ ਮੌਕਾ ਮਿਲਿਆ।ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅੱਜ ਮੈਨੂੰ ਵੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਲਈ ਜੋ ਪਿਆਰ ਮੇਰੇ ਦਿਲ ਚ ਹੈ ਉਹ ਤੁਹਾਡੇ ਸਾਰਿਆਂ ਨਾਲ ਇੱਕ ਕਵਿਤਾ ਦੇ ਰੂਪ ਵਿੱਚ ਕੁਝ ਸਤਰਾਂ ਸਾਂਝੀਆਂ ਕਰ ਰਿਹਾ ਹਾਂ।

ਗੁਰੂ ਚੇਲੇ ਦਾ ਰਿਸ਼ਤਾ ਗੂੜ੍ਹਾ, ਲਿਖਣਾ ਪੜ੍ਹਨਾ ਦੱਸਿਆ “ਊੜਾ”
ਸਾਰੀ ਪੈਂਤੀ ਕੰਠ ਕਰਾਈ, ਹੀਰੇ ਵਰਗੀ ਚਮਕ ਬਣਾਈ,
ਪੱਥਰ ਪੂਜਣ ਯੋਗ ਹੋ ਜਾਂਦੇ, ਬੁੱਤ ਘਾੜੇ ਦੇ ਹੱਥੀਂ ਆ ਕੇ,
ਸੋਨਾ ਬਣੇ ਸ਼ਿੰਗਾਰ ਜੀਵਨ ਦਾ, ਸੁਨਿਆਰੇ ਤੋਂ ਚੋਟਾਂ ਖਾ ਕੇ,

ਮਾਪਿਆਂ ਦਿੱਤਾ ਜਨਮ ਜਗਤ ਤੇ,ਅਧਿਆਪਕ ਨੇ ਜੀਵਨ ਜਾਂਚ,
ਜੜ੍ਹ ਪਤਾਲਾਂ ਦੇ ਵਿੱਚ ਲਾਵੇ, ਬੱਚਿਆਂ ਤੇ ਨਾ ਕਦੇ ਆਵੇ ਆਂਚ
ਰਾਹ ਦਸੇਰਾ ਸਾਰੇ ਜੱਗ ਦਾ, ਵਿੱਦਿਆ ਦਾ ਹੈ ਚਾਨਣ ਮੁਨਾਰਾ ,
ਅਧਿਆਪਕ ਦਾ ਉੱਚਾ ਰਿਸ਼ਤਾ, ਜਿਉਂ ਅੰਬਰ ਸਰਘੀ ਦਾ ਤਾਰਾ,

“ਉਹੜਪੁਰੀ ਹਰਵਿੰਦਰ” ਸ਼ਾਲਾ ਸਾਰੇ ਜੱਗ ਦੀਆਂ ਖੁਸ਼ੀਆਂ ਮਾਣੇ,
“ਸਿੱਕੀ” ਕਰੇ ਧੰਨਵਾਦ ਗੁਰੂ ਦਾ, ਜਿਸ ਨੇ ਲਾਇਆ ਤੀਰ ਟਿਕਾਣੇ,
ਪਿੱਠ ਥਾਪੜੀ ਸਦਾ ਹੀ ਜਿਸ ਨੇ, ਕੀਮਤੀ ਗੱਲਾਂ ਪੱਲੇ ਪਾਈਆਂ,
ਅਧਿਆਪਕ ਦਿਵਸ ਦੀਆਂ ‘ਉਹੜਪੁਰੀ’ ਜੀ ਨੂੰ ਮੇਰੇ ਵੱਲੋਂ ਬਹੁਤ ਵਧਾਈਆਂ,
ਅਧਿਆਪਕ ਦਿਵਸ ਦੀਆਂ ‘ਉਹੜਪੁਰੀ’ ਜੀ ਨੂੰ ਮੇਰੇ ਵੱਲੋਂ ਬਹੁਤ ਵਧਾਈਆਂ,

“ਹਰਵਿੰਦਰ ਉੁਹੜਪੁਰੀ”
“ਸਿੱਕੀ ਝੱਜੀ ਪਿੰਡ ਵਾਲਾ”

LEAVE A REPLY

Please enter your comment!
Please enter your name here