ਅਧਿਆਪਕ ਵਰਗ ਦਾ ਕਰੋ ਸਤਿਕਾਰ
ਜੇ ਕਰਦੇ ਬੱਚਿਆਂ ਨੂਂੰ ਪਿਆਰ

ਅਧਿਆਪਕ ਕਰਮੀ ਅਤੇ ਉਪਕਾਰੀ
ਸਾਡਾ ਰਹੇ ਜੋ ਭਵਿੱਖ ਸਵਾਰ

ਅਧਿਆਪਕ ਦਾ ਹਰ ਦੇਸ਼ ਚ ਆਦਰ
ਆਪਣੇ ਮੁਲਖ ਚ ਵੀ ਕਰੋ ਸੁਧਾਰ

ਅਧਿਆਪਕ ਸਰਮਾਇਆ ਨੇ ਦੇਸ਼ ਦਾ
ਫੁਲਵਾੜੀ ਜੋ ਰਹੇ ਸਿੰਗਾਰ

ਅਧਿਆਪਕ ਸਾਡੀ ਰੂਹ ਦੇ ਸੂਰਜ
ਮਨ ਦਾ ਦੂਰ ਕਰਨ ਅੰਧਕਾਰ

ਅਧਿਆਪਕ ਹੀ ਜੇ ਮਰ ਰਿਹਾ ਭੁੱਖਾ
ਕਿਸ ਨੂਂੰ ਲੱਭਣਾ ਫਿਰ ਰੋਜ਼ਗਾਰ

ਅਧਿਆਪਕ ਮਾਰਗਦਰਸ਼ਕ ਸਭ ਦੇ
ਰੌਸ਼ਨ ਸਮਾਜ ਦਾ ਇਹ ਆਧਾਰ

ਅਧਿਆਪਕ ਸਾਡਾ ਦਾ ਸਾਥ ਮੰਗਦੇ
ਆਓ ਵੰਡਾਈਏ ਰਲ ਕੇ ਭਾਰ

ਅਧਿਆਪਕ ਮਾਪੇ ਤੁਰਨ ਜੇ ਮਿਲਕੇ
ਖੁਸ਼ਹਾਲ ਹੋ ਜਾਏ ਹਰ ਪਰੀਵਾਰ

ਅਧਿਆਪਕ ਵੀ ਅੱਜ ਛੱਡ ਕੇ ਕਮੀਆ
ਕਰਨ ਸਮਾਜ ਦਾ ਬੇੜਾ ਪਾਰ

ਨਵੀਂ ਪਨੀਰੀ ਮਹਿਕ ਜਾਏ ਸਾਡੀ
ਬਿੰਦਰਾ ਕਰੀਏ ਬੈਠ ਵਿਚਾਰ

LEAVE A REPLY

Please enter your comment!
Please enter your name here