ਔਰਤ ਨਾ ਮੈਂ ਮਰਦ ਹਾਂ

ਇਕ ਬਾਇਓਲੋਜੀਕਲ ਦਰਦ ਹਾਂ

ਸੁਪਨੇ, ਚਾਅ ਬਥੇਰੇ

ਮੇਰੇ ਨਾ ਦਿਸਦੇ ਕਿਸੇ ਨੂੰ

ਨ੍ਹੇਰੇ ਮੇਰੇ ਇਸ ਫ਼ਰਕ ਦੇ

ਬਦਲੇ ਖਰਜ ਹਾਂ

ਔਰਤ ਨਾ ਮੈਂ ਮਰਦ ਹਾਂ

ਜੀ ਹਾਂ ਆਪਣੇ ਖੁਦ ਦਾ ਦਰਦ ਹਾਂ

ਰਹਿਣਾ, ਸਹਿਣਾ, ਬਹਿਣਾ ਮੇਰਾ

ਮੈਂ ਖੁਦ ਦੇ ਲਈ ਖੁਦ ਦਾ ਤਰਸ ਹਾਂ

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਨੱਚਾਂ, ਗਾਵਾਂ ਮਕਸਦ ਹੋਰ

ਦੇਵਾਂ ਬਲਾਵਾਂ ਸਭ ਦੀਆਂ

ਤੋਰ ਹਿੱਸੇ ਮੇਰੇ ਤ੍ਰਿਸਕਾਰ ਹੀ

ਤੋਰ ਕਿਸਦਾ ਕਿਸਦਾ ਕਰਜ਼ ਹਾਂ?

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਅੰਦਰੋਂ ਅੰਦਰੀ ਪਲ ਪਲ ਰਿਸਾਂ

ਖੁਸ਼ੀਆਂ ਖੇੜੇ ਦੇ ਦੇ ਹੱਸਾਂ

ਕਿਹਦੇ ਲਈ ਕਿਹੜਾ ਫਰਜ਼ ਹਾਂ ?

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਸਭ ਪਾਸੇ ਜਿਸਮਾਂ ਦੀਆਂ ਤੰਦਾਂ

ਦਿਸਦੀਆਂ ਨਾ ਓਹੀ ਉਮੰਗਾਂ

ਸੋਚ ਸੋਚ ਇਹੀ ਤਨ ਮਨ

ਝੱਲਾਂ ਦਿਲ ਦਾ ਗਹਿਰਾ ਕਰਜ਼ ਹਾਂ

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਮਰਿਆਂ ਚੁੱਕਣ ਪਹਿਰ ਦੇ

ਤੜਕੀਂ ਛੁਪੇ ਜਨਾਜ਼ੇ

ਰਾਤੀਂ ਸੜਕੀਂ ਲਾਇਲਾਜ ਇਕ ਮਰਜ਼ ਹਾਂ

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਰੋਣਾ ਕਿਸਨੇ ਮਰਨ ‘ਤੇ

ਮੇਰੇ ਜੁੱਤੀਆਂ ਮਾਰਨ

ਤੁਰਨੇ ਮੇਰੇ ਬੋਰੀ ਵਿਚ ਲੁਕੋ ਕੇ ਤੋਰਨ

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਾ ਦਰਦ ਹਾਂ

ਦੇਖ ਲਵੇ ਨਾ ਗਰਭਵਤੀ

ਕੋਈ ਨਾ ਜਣ ਦੇਵੇ

ਇਕ ਹੋਰ ਅਧੂਰਾ

ਅਣਮਿੱਥਿਆ ਮੈਂ ਲਕਸ਼ ਹਾਂ

ਔਰਤ ਨਾ ਮੈਂ ਮਰਦ ਹਾਂ

ਆਪਣੇ ਖੁਦ ਦਰਦ ਹਾਂ 

LEAVE A REPLY

Please enter your comment!
Please enter your name here