ਅਨਿਲ ਕੁਮਾਰ ਤੇ ਜਯੋਤੀ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀਰਵਾਰ ਇੱਥੇ ਆਪਣੇ-ਆਪਣੇ ਭਾਰ ਵਰਗਾਂ ਵਿਚ ਕਾਂਸੀ ਤਮਗੇ ਜਿੱਤੇ। ਅਨਿਲ ਨੇ ਜਿੱਥੇ ਗ੍ਰੀਕੋ ਰੋਮਨ ਦੇ 85 ਕਿ. ਗ੍ਰਾ. ਵਰਗ ਵਿਚ ਉਜਬੇਕਿਸਤਾਨ ਦੇ ਮੁਹੰਮਮਦਾਲੀ ਸ਼ਮਸਿਦਿਨੋਵ ਵਿਰੁੱਧ ਸ਼ਾਨਦਾਰ ਵਾਪਸੀ ਕਰਦਿਆਂ 7-6 ਨਾਲ ਜਿੱਤ ਹਾਸਲ ਕਰ ਕੇ ਕਾਂਸੀ ਤਮਗਾ ਜਿੱਤਿਆ, ਉਥੇ ਹੀ ਜਯੋਤੀ (ਮਹਿਲਾ ਵਰਗ) ਨੂੰ ਸੈਮੀਫਾਈਨਲ ਵਿਚ ਜਾਪਾਨ ਦੀ ਮਸਾਕੋ ਫੁਰੂਚੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਦਿਨ ਭਰ ਵਿਚ ਹੋਏ ਕੁਲ ਪੰਜ ਮੁਕਾਬਲਿਆਂ ਵਿਚੋਂ ਭਾਰਤ ਨੇ ਦੋ ਤਮਗੇ ਹਾਸਲ ਕੀਤੇ

LEAVE A REPLY

Please enter your comment!
Please enter your name here