ਆਜਮਗੜ੍ਹ

ਜਿੱਥੇ ਕਦੇ ਅੰਡਰਵਰਲਡ ਡਾਨ ਅਬੂ ਸਲੇਮ ਦੇ ਨਾਂ ਨਾਲ ਲੋਕ ਕੰਬਦੇ ਸਨ, ਉੱਥੇ ਹੀ ਅੱਜ ਆਪਣੀ ਪੁਸ਼ਤੈਨੀ ਜ਼ਮੀਨ ‘ਤੇ ਕਬਜ਼ਾ ਹੋਣ ਦਾ ਡਰ ਸਲੇਮ ਨੂੰ ਸਤਾਉਣ ਲੱਗਾ ਹੈ। ਅਬੂ ਸਲੇਮ ਨੇ ਜੇਲ ਤੋਂ ਪੱਤਰ ਲਿਖ ਕੇ ਦਬੰਗਾਂ ਵੱਲੋਂ ਜ਼ਮੀਨ ਹੜਪਨ ‘ਤੇ ਨਿਆਂ ਦੀ ਗੁਹਾਰ ਲਗਾਈ ਹੈ। 
ਅਬੂ ਸਲੇਮ ਨੇ ਲਿਖਿਆ ਪੱਤਰ, ਲਗਾਈ ਨਿਆਂ ਦੀ ਗੁਹਾਰ
ਪੱਤਰ ‘ਚ ਸਲੇਮ ਨੇ ਲਿਖਿਆ ਹੈ ਕਿ ਉਸ ਦੇ ਪਿੰਡ ‘ਚ 160 ਹੈਕਟੇਅਰ ਭੂਮੀ ਹੈ, ਜੋ ਉਸ ਦੇ ਅਤੇ ਉਸ ਦੇ ਭਰਾਵਾਂ ਦੇ ਨਾਂ ਸੀ ਪਰ ਜਦੋਂ 6 ਨਵੰਬਰ 2017 ਨੂੰ ਪਰਿਵਾਰ ਦੇ ਲੋਕਾਂ ਨੇ ਖਤੌਨੀ ਦੀ ਨਕਲ ਲਈ ਤਾਂ ਪਤਾ ਲੱਗਾ ਕਿ ਉਸ ਦੇ ਪੁਸ਼ਤੈਨੀ ਆਰਾਜੀ ‘ਤੇ ਮੁਹੰਮਦ ਨਫੀਸ, ਮੁਹੰਮਦ ਸ਼ੌਕਤ, ਸਰਵਰੀ, ਮੋਹਿਉਦੀਨ, ਅਖਲਾਕ, ਅਖਲਾਕ ਖਾਨ ਅਤੇ ਨਦੀਪ ਅਖਤਰ ਦਾ ਨਾਂ ਦਰਜ ਹੋ ਗਿਆ ਹੈ। ਜਿਸ ਕਾਰਨ ਪੱਤਰ ‘ਚ ਉਨ੍ਹਾਂ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਕਿ ਸਲੇਮ ਦੇ ਵਕੀਲ ਦਾ?
ਸਲੇਮ ਦੇ ਵਕੀਲ ਰਾਜੇਸ਼ ਸਿੰਘ ਨੇ ਦੱਸਿਆ ਕਿ ਅਬੂ ਸਲੇਮ ਨੇ ਮੁੰਬਈ ਦੇ ਸੈਂਟਰਲ ਜੇਲ ਤੋਂ ਖੁਦ ਦੀ ਜ਼ਮੀਨ ‘ਤੇ ਕਬਜ਼ਾ ਹੋਣ ਦੇ ਸੰਬੰਧ ‘ਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਆਜਮਗੜ੍ਹ ਜ਼ਿਲਾ ਅਧਿਕਾਰੀ ਚੰਦਰਭੂਸ਼ਣ ਸਿੰਘ, ਐੱਸ.ਪੀ. ਆਜਮਗੜ੍ਹ ਅਤੇ ਥਾਣਾ ਮੁਖੀ ਸਰਾਏਮੀਰ ਨੂੰ ਪੋਸਟ ਦੇ ਮਾਧਿਅਮ ਨਾਲ ਪ੍ਰਾਰਥਨਾ ਪੱਤਰ ਸੌਂਪਿਆ ਹੈ। ਵਕੀਲ ਦਾ ਕਹਿਣਾ ਹੈ ਕਿ ਜੇਕਰ ਜਲਦ ਕੋਈ ਠੋਸ ਕਾਰਵਾਈ ਨਹੀਂ ਹੋਈ ਤਾਂ 156 ਦੇ ਅਧੀਨ ਦੋਸ਼ੀਆਂ ਦੇ ਖਿਲਾਫ ਕੋਰਟ ਦੀ ਮਦਦ ਨਾਲ ਮੁਕੱਦਮਾ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਕੌਣ ਹੈ ਅਬੂ ਸਲੇਮ
ਮੁੰਬਈ ਬੰਬ ਧਮਾਕੇ ਦਾ ਮੁੱਖ ਦੋਸ਼ੀ ਅਬੂ ਸਲੇਮ ਸਰਾਏਮੀਰ ਕਸਬਾ ਦੇ ਪਠਾਨ ਟੋਲਾ ਮੁਹੱਲਾ ਦਾ ਮੂਲ ਵਾਸੀ ਹੈ। ਉਹ ਮੁੰਬਈ ਧਮਾਕੇ ਤੋਂ ਬਾਅਦ ਪੁਰਤਗਾਲ ਦੌੜ ਗਿਆ ਸੀ, ਜਿਸ ਤੋਂ ਬਾਅਦ ਸਾਲ 2002 ‘ਚ ਉਸ ਦੀ ਪੁਰਤਗਾਲ ‘ਚ ਗ੍ਰਿਫਤਾਰੀ ਹੋਣ ਤੋਂ ਬਾਅਦ ਉਸ ਨੂੰ ਹਵਾਲਗੀ ‘ਤੇ ਭਾਰਤ ਲਿਆਂਦਾ ਗਿਆ ਸੀ। ਉਸੇ ਸਮੇਂ ਤੋਂ ਉਹ ਜੇਲ ‘ਚ ਬੰਦ ਹੈ।

LEAVE A REPLY

Please enter your comment!
Please enter your name here