ਵਾਸ਼ਿੰਗਟਨ

ਅਮਰੀਕਾ ਅਤੇ ਕਤਰ ਨੇ ਅੱਤਵਾਦ ਦੇ ਵਿੱਤ ਪੋਸ਼ਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਦਰਅਸਲ ਅੱਤਵਾਦ ਦਾ ਸਮਰਥਨ ਕਰਨ ਨੂੰ ਲੈ ਕੇ ਆਪਣੇ ਗੁਆਂਢੀ ਦੇਸ਼ਾਂ ਤੋਂ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਤਰ ਅਤੇ ਫਾਰਸ ਦੀ ਖਾੜੀ ਦੇ ਹੋਰਨਾਂ ਦੇਸ਼ਾਂ ਵਿਚਾਲੇ ਵਿਰੋਧ ਨੂੰ ਦੂਰ ਕਰਨ ਦੀ ਕੋਸ਼ਿਸ਼ ਲਈ ਪੱਛਮੀ ਏਸ਼ੀਆ ਦੀ ਯਾਤਰਾ ਕੀਤੀ ਹੈ। ਇਨ੍ਹਾਂ ਦੇਸ਼ਾਂ ਨੇ ਕਤਰ ‘ਤੇ ਅੱਤਵਾਦ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਹੈ। ਵਿਦੇਸ਼ ਵਿਭਾਗ ਦੀ ਬੁਲਾਰੀ ਹੀਥਰ ਨਾਰਟ ਨੇ ਪੱਤਰਕਾਰਾਂ ਵਾਸ ਗੱਲਬਾਤ ਦੌਰਾਨ ਦੱਸਿਆ ਕਿ ਕਤਰ ਅਤੇ ਅਮਰੀਕਾ ਨੇ ਅੱਤਵਾਦ ਦੇ ਵਿੱਤ ਪੋਸ਼ਣ  ਨੂੰ ਰੋਕਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਚਾਰ ਹੋਰਨਾਂ ਦੇਸ਼ਾਂ ਸਾਊਦੀ ਅਰਬ, ਮਿਸਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਰਾਹ ‘ਤੇ ਕਤਰ ਦੇ ਵੀ ਚੱਲਣ ਦੀ ਉਮੀਦ ਹੈ। ਅੱਤਵਾਦ ਦੇ ਵਿੱਤ ਪੋਸ਼ਣ ਦੇ ਮੁੱਦੇ ‘ਤੇ ਇਨ੍ਹਾਂ ਖਾੜੀ ਦੇਸ਼ਾਂ ਨੇ ਕਤਰ ਨਾਲ ਸਬੰਧ ਤੋੜ ਲਿਆ ਸੀ। ਉਨ੍ਹਾਂ ਨੇ ਕਿਹਾ, ”ਅਸੀਂ ਜਾਣਦੇ ਹਾਂ ਕਿ ਰਿਆਦ ‘ਚ ਸਾਰੇ ਦੇਸ਼ਾਂ ਨੇ ਇਸ ਬਾਰੇ ‘ਚ ਗੱਲ ਕੀਤੀ। ਜਿਵੇਂ ਕਿ ਅਸੀਂ ਸਾਰਿਆਂ ਲਈ ਇਸਲਾਮਕ ਸਟੇਟ ਅਤੇ ਹੋਰਨਾਂ ਗਲੋਬਲ ਅੱਤਵਾਦ ਦਾ ਨੈੱਟਵਰਕ ਚਿੰਤਾ ਦਾ ਵਿਸ਼ਾ ਹੈ। ਆਈ. ਐੱਸ. ਦੇ ਖਿਲਾਫ ਲੜਾਈ ‘ਚ ਵੀ ਅਸੀਂ ਆਪਸੀ ਸਹਿਮਤੀ ਸਥਾਪਿਤ ਕਰ ਰਹੇ ਹਾਂ। ਨਾਰਟ ਨੇ ਕਿਹਾ, ”ਇਸ ਲਈ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਅਮਰੀਕਾ ਅਤੇ ਕਤਰ ਵਿਚਾਲੇ ਹੋਏ ਇਸ ਸਮਝੌਤੇ ਦੀ ਚੰਗੀ ਸ਼ੁਰੂਆਤ ਹੋਣ ਜਾ ਰਹੀ ਹੈ।

LEAVE A REPLY

Please enter your comment!
Please enter your name here