ਨਿਊਯਾਰਕ,  8 ਮਾਰਚ ( ਰਾਜ ਗੋਗਨਾ )— ਅਮਰੀਕਾ ਅਤੇ ਕੈਨੇਡਾ ‘ਚ ਹਰ ਸਾਲ ਚ’ 2 ਵਾਰ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ, 10 ਮਾਰਚ ਦਿਨ ਐਤਵਾਰ ਨੂੰ ਅਮਰੀਕਾ ਅਤੇ ਕੈਨੇਡਾ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ ਅਤੇ ਘੜੀਆ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਘੜੀਆਂ  ਇੱਕ ਘੰਟਾ  ਪਿੱਛੇ ਕਰਨੀਆਂ ਪੈਂਦੀਆਂ ਹਨ।  ਇਸ ਸਮੇਂ ਦੀ ਤਬਦੀਲੀ 10 ਮਾਰਚ  ਨੂੰ ਹੋਵੇਗੀ।  ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਜੇਕਰ ਰਾਤ ਦੇ 3 ਵਜੇ ਹੋਏ ਹਨ ਅਤੇ ਘੜੀ ਦੀਆ  ਸੂਈਆਂ ਇੱਕ ਘੰਟਾ ਅੱਗੇ ਕਰਕੇ 4 ਵਜੇ ਤੇ ਕਰਨੀਆਂ ਹੋਣਗੀਆ ।

LEAVE A REPLY

Please enter your comment!
Please enter your name here