ਵਾਸ਼ਿੰਗਟਨ

ਅਮਰੀਕਾ ਦੇ ਉੱਤਰੀ ਬੋਸਟਨ ਸ਼ਹਿਰ ‘ਚ ਗੈਸ ਪਾਈਪ ਲਾਈਨ ‘ਚ ਦਰਜਨਾਂ ਧਮਾਕਿਆਂ ਮਗਰੋਂ ਉੱਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਪੁਲਸ ਨੇ ਕਿਹਾ ਕਿ ਇਸ ਘਟਨਾ ‘ਚ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋਏ ਹਨ। ਮੈਸਚੁਸਟੇਸ ਸਟੇਟ ਪੁਲਸ ਨੇ ਦੱਸਿਆ ਕਿ ਤਕਰੀਬਨ 70 ਧਮਾਕਿਆਂ ਮਗਰੋਂ ਈਸਟ ਕੋਸਟ ਟਾਊਨਸ ਆਫ ਲਾਰੈਂਸ, ਅੰਡੋਵਰ ਅਤੇ ਉੱਤਰੀ ਅੰਡੋਵਰ ‘ਚ ਗੈਸ ਦੀ ਬਦਬੂ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗੈਸ ਲਾਈਨ ‘ਤੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ‘ਚ ਕੁੱਝ ਸਮਾਂ ਲੱਗ ਜਾਵੇਗਾ। ਉਂਝ ਸੁਰੱਖਿਆ ਕਾਰਨਾਂ ਕਰਕੇ 3 ਸ਼ਹਿਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਧਮਾਕੇ ਦੇ ਕਾਰਨਾਂ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ। ਲਾਰੈਂਸ ਦੇ ਮੇਅਰ ਨੇ ਕਸਬੇ ਦੇ ਦੱਖਣੀ ਖੇਤਰ ‘ਚ ਰਹਿ ਰਹੇ ਸਾਰੇ ਲੋਕਾਂ ਨੂੰ ਬਿਜਲੀ ਸਪਲਾਈ ਬੰਦ ਕੀਤੇ ਜਾਣ ਤੋਂ ਪਹਿਲਾਂ ਘਰਾਂ ਨੂੰ ਛੱਡਣ ਲਈ ਕਿਹਾ ਸੀ। ਉੱਥੇ ਹੀ ਲਾਰੈਂਸ ਜਨਰਲ ਹਸਪਤਾਲ ਨੇ ਕਿਹਾ ਕਿ ਉਹ ਗੈਸ ਧਮਾਕੇ ‘ਚ ਜ਼ਖਮੀ ਹੋਏ 10 ਲੋਕਾਂ ਦਾ ਇਲਾਜ ਕਰ ਰਿਹਾ ਹੈ, ਜਿਸ ‘ਚ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

LEAVE A REPLY

Please enter your comment!
Please enter your name here