ਨਿਊਯਾਰਕ, 3 ਦਸੰਬਰ ( ਰਾਜ ਗੋਗਨਾ ਭੁਲੱਥ )— ਬੀਤੇ ਦਿਨ             ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਵੱਲੋਂ ਬਰਗਾੜੀ ਇਨਸਾਫ਼ ਮੋਰਚੇ ਵਿੱਚ ਪੰਥਕ ਜਥੇਬੰਦੀਆ ਵਲੋ ਕੀਤੇ ਪੰਥਕ ਏਕਤਾ ਦੇ ਐਲਾਨ ਦਾ ਭਰਵਾ ਸਵਾਗਤ                                      ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੀ ਬੀਤੇ ਦਿਨੀ ਇਕ ਮੀਟਿੰਗ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਜਾਬ )ਦੇ ਮੋਜੂਦਾ ਹਾਲਾਤ ਤੇ ਵਿਦੇਸ਼ਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆ ਪਾਰਟੀ ਗਤੀਵਿਧੀਆ  ਬਾਰੇ  ਗੰਭੀਰ ਵਿਚਾਰ ਚਰਚਾ ਕੀਤੀ ਗਈ ਤੇ ਨਾਲ ਹੀ  ਬਰਗਾੜੀ ਇਨਸਾਫ਼ ਮੋਰਚੇ ਵਿੱਚ ਸੰਗਤਾ ਦੇ ਭਰੇ ਹੋਏ ਦੀਵਾਨ ਵਿੱਚ ਪੰਥਕ ਜਥੇਬੰਦੀਆ ਵੱਲੋਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਪੰਥਕ ਏਕਤਾ ਕਰਵਾਉਣ ਲਈ ਆਪਣੇ ਸਾਰੇ ਅਧਿਕਾਰ ( ਸਰਬੱਤ ਖਾਲਸਾ ) ਜਥੇਦਾਰਾਂ ਨੂੰ ਦੇਣ ਦਾ ਭਰਪੂਰ ਲਫ਼ਜ਼ਾਂ ਵਿੱਚ ਸਵਾਗਤ ਤੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਬਰਗਾੜੀ ਇਨਸਾਫ਼ ਮੋਰਚੇ ਵਿੱਚ ਵਹੀਰਾਂ ਘੱਤਕੇ ਪਹੁੰਚਣ ਲਈ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸਬ ਮੈਂਬਰਾਂ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ  ਕਮੇਟੀ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਸਿੱਖ ਕੌਮ ਦੀ ਚੱੜਦੀ ਕਲਾ ਲਈ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਹੋਏ ਲਗਾਤਾਰ ਕੀਤੇ ਜਾ ਰਹੇ ਧਾਰਮਿਕ ਤੇ ਰਾਜਨੀਤਿਕ ਕਾਰਜਾ ਦੀ ਭਰਪੂਰ ਲਫ਼ਜ਼ਾਂ ਵਿੱਚ ਪ੍ਰਸੰਸਾ ਕਰਦੀ ਹੈ ਤੇ ਬਰਗਾੜੀ ਇਨਸਾਫ ਮੋਰਚੇ ਦੀ ਪੂਰਨ ਹਮਾਇਤ ਕਰਦੇ ਹੋਏ ਜਥੇਦਾਰ ਸਾਹਿਬਾਨ ਵਲੋ ਆਏ ਸਾਰੇ ਹੁੱਕਮਾ ਦੀ ਪਾਲਨਾ ਕਰਨ ਦਾ ਪੂਰਨ ਭਰੋਸਾ ਵੀ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਜਥੇਦਾਰ ਸਾਹਿਬਾਨਾ ਨੂੰ ਬੇਨਤੀ ਕਰਦੀ ਹੈ ਕਿ ਅਗਰ ਜਥੇਦਾਰ ਸਾਹਿਬਾਨ ਸਿੱਖ ਪੰਥ ਨੂੰ ਮੁੜ ਇਕ ਝੰਡੇ ਥੱਲੇ ਇੱਕਠਾ ਕਰਨ ਲਈ ਕੋਈ ਵੀ ਨਵੀ ਪੰਥਕ ਜਥੇਬੰਦੀ ਬਣਾਉਣ ਦਾ ਫੈਸਲਾ ਕਰਦੇ ਹਨ ਤਾ ਉਸ ਪੰਥਕ ਜਥੇਬੰਦੀ ਦਾ ਨਿਸ਼ਾਨਾ ਸਿੱਖਾ ਵਲੋ  ਰੋਜਾਨਾ ਕੀਤੀ ਜਾਦੀ ਅਰਦਾਸ ਰਾਜ ਕਰੇਗਾ ਖਾਲਸਾ – ਬੇਗਮਪੁਰਾ ਖਾਲਸਾ ਰਾਜ – ਖਾਲਿਸਤਾਨ – ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਵੀ ਇਸੇ ਕਾਰਜ ਸਿੱਖਾਂ ਦੇ ਗੱਲੋਂ ਸਦਾ ਲਈ ਗੁਲਾਮੀ ਦੀਆ  ਜ਼ੰਜੀਰਾ ਲਾਹੁਣ ਦੇ ਮਕਸਦ  ਲਈ ਹੀ ਸ੍ਰੀ ਅਕਾਲ ਤੱਖਤ ਸਾਹਿਬ ਤੋ ਉਸ  ਸਮੇਂ  ਦੇ  ਸ੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੇ ਆਦੇਸ਼ਾਂ ਤੇ ਕੀਤੀ ਗਈ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਵਲੋ ਇਹ ਬਚਨ ਕਹੇ ਗਏ ਸਨ ਕਿ ਜਿਸ ਦਿਨ ਭਾਰਤੀ ਫੌਜਾ ਸ੍ਰੀ ਦਰਬਾਰ ਸਾਹਿਬ  ਦੀ ਪਵਿੱਤਰ ਧਰਤੀ ਅੰਦਰ ਪੈਰ ਪਾਏ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ ਤੇ ਜੂਨ 1984 ਸ੍ਰੀ ਦਰਬਾਰ ਸਾਹਿਬ ਸਮੇਤ 37 ਪਵਿੱਤਰ ਗੁਰਧਾਮਾ ਤੇ ਭਾਰਤੀ ਫੋਜਾ ਹਮਲਾ ਕਰ ਚੁੱਕੀਆ ਹਨ ਤੇ ਉਸਦੇ ਨਾਲ ਪੰਜਾਬ ਵਿੱਚ ਸਿੱਖ ਨੋਜਵਾਨੀ ਦਾ ਖਾਤਮਾ ਕਰਕੇ ਨਵੰਬਰ 84 ਵਿੱਚ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੀਆ 25 ਦੇਸ਼ਾਂ ਵਿੱਚ ਇਕਾਈਆ ਸਥਾਪਿਤ ਹਨ ਜੋਕਿ ਸ਼ਾਤਮਈ ਢੰਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਦਿਨ ਰਾਤ ਸ਼ੰਘਰਸ਼ ਕਰ ਰਹਿਆਂ ਹਨ ਤੇ ਉਸਦੇ ਨਾਲ ਹੀ ਸਿੱਖਾਂ ਦੇ ਵਿਦੇਸ਼ਾਂ ਵਿੱਚ ਕਈ ਹੋਰ ਗਰੁਪ ਤੇ ਜਥੇਬੰਦੀਆ ਵੀ ਹਨ ਜੋ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਦੀ ਅਜ਼ਾਦੀ ਲਈ ਦਿਨ ਰਾਤ ਜਦੋਂ ਜਹਿਦ ਕਰ ਰਹਿਆ  ਹਨ ਤੇ ਹੁਣ ਵਿਦੇਸ਼ਾਂ ਦੇ ਸਿੱਖ ਖਾਲਿਸਤਾਨ ਦੀ ਮੰਗ ਨੂੰ ਸ਼ਾਤਮਈ ਢੰਗ ਨਾਲ ਇੰਟਰਨੈਸ਼ਨਲ ਭਾਈਚਾਰੇ ਦੇ ਸਾਹਮਣੇ ਰੱਖਣ ਵਿੱਚ ਸਫਲ ਹੋ ਚੁੱਕੇ ਹਨ ਜਿੱਥੇ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਮੰਗ ਹੁਣ ਸਿੱਖਰਾ ਤੇ ਪਹੁੰਚ ਗਈ ਹੈ ਉਸੇ ਤਰਾਂ ਪੰਜਾਬ ਵਿੱਚ ਵੀ ਸਿੱਖ ਸ਼ਰੇਆਮ ਸ਼ਾਤਮਈ ਢੰਗ ਨਾਲ ਅਪਨੀ ਮੰਗ ਖਾਲਿਸਤਾਨ ਨੂੰ ਲੋਕਾ ਤੱਕ ਪੁੱਜਦਾ ਕਰਨ ਲਈ ਬੈਨਰਾ,ਝੰਡਿਆਂ ,ਸੈਮੀਨਾਰਾ ,ਜਲਸੇ ,ਮਾਰਚਾਂ ,ਰਾਹੀ ਘਰ ਘਰ ਤੱਕ ਪਹੁੰਚਾਉਣ  ਲਈ ਲਗਾਤਾਰ ਅੱਗੇ ਵੱਧ  ਰਹੇ ਹਨ ਤੇ ਉਹ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਨੂੰ ਲੋਕਾ ਦੀ ਕਚਹਿਰੀ ਵਿੱਚ ਲੈਕੇ ਜਾਨ ਲਈ ਇਕ ਵੱਡੀ ਜੱਦੋ-ਜਹਿਦ ਕਰ ਰਹੇ ਹਨ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਲਗਾਤਾਰ ਸ਼ਾਤਮਈ ਢੰਗ ਨਾਲ ਇਕ ਲੰਬੇ ਸਮੇਂ ਤੋ ਸ਼ੰਘਰਸ ਲੜਿਆ ਗਿਆ ਤੇ ਹੁਣ ਵੀ ਲਗਾਤਾਰ ਦਿਨ ਰਾਤ ਸ਼ੰਘਰਸ਼ ਲੜਿਆ ਜਾ ਰਹਿਆਂ  ਹੈ ਤੇ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ ਦੀ ਸੁਪਰੀਮ ਕੋਰਟ ਤੋ ਖਾਲਿਸਤਾਨ ਦੇ ਨਾਮ ਤੇ ਇਹ ਕੇਸ ਜਿੱਤਨਾ ਕਿ ਸਿੱਖਾਂ ਵੱਲੋਂ ਸ਼ਾਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਕੋਈ  ਗ਼ੈਰ ਕਾਨੂੰਨੀ ਕੰਮ ਨਹੀ ਹੈ ਇਸ  ਤਰਾਂ ਖਾਲਿਸਤਾਨ ਦੀ ਮੰਗ ਨੂੰ ਕਾਨੂੰਨੀ ਇਜਾਜਤ ਦਿਵਾਉਣ ਨਾਲ ਸਿੱਖ ਕੌਮ ਦੀ ਤੇ ਖਾਲਿਸਤਾਨ ਦੀ ਇਕ ਇੱਤਹਾਸਕ  ਜਿੱਤ ਹੋਈ ਹੈ ਜਿਸ ਨਾਲ ਖਾਲਿਸਤਾਨ ਦੀ ਮੰਗ ਕਰਨ ਵਾਲਿਆ ਤੇ ਪੁਲਿਸ ਤਸ਼ਦੱਦ ,ਪੱਰਚੇ ,ਜੇਲਾ , ਪੁਲਿਸ ਦਾ ਖ਼ੌਫ਼ , ਬਹੁਤ ਹੱਦ ਤੱਕ ਖੱਤਮ ਹੋਇਆਂ ਹੈ ਤੇ ਸਿੱਖ ਹੁਣ ਸ਼ਰੇਆਮ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਪੂਰੀ ਦ੍ਰਿੜਤਾ ਨਾਲ ਕਰਦੇ ਹੋਏ ਅੱਗੇ ਵੱਧ ਰਹੇ ਹਨ ।    ਤੇ ਭਾਰਤ ਦੇ ਸੰਵਿਧਾਨਕ ਕਾਨੂੰਨ ਅਨੁਸਾਰ ਹੁਣ ਸਿੱਖਾਂ ਵਲੋ ਸ਼ਾਤਮਈ ਤਰੀਕੇ ਨਾਲ ਅਜ਼ਾਦ ਦੇਸ ਖਾਲਿਸਤਾਨ ਮੰਗ ਕਰਨਾ ਕੋਈ  ਗ਼ੈਰ ਕਾਨੂੰਨੀ ਕੰਮ ਨਹੀ ਹੈ  ਸਰਕਾਰ ਕਿਸੇ ਤੇ ਖਾਲਿਸਤਾਨ ਦੀ ਮੰਗ ਕਰਨ ਕਾਰਨ ਕੋਈ ਕੇਸ  ਦਰਜ  ਨਹੀ ਕਰ ਸਕਦੀ ਪਰ ਇਸਦੇ ਬਾਵਜੂਦ ਭਾਰਤ ਦੀ ਮੰਨੂਵਾਦੀ ਸਰਕਾਰ ਸਿੱਖਾਂ ਤੇ ਗ਼ੈਰ ਸੰਵਿਧਾਨਕ ਤੌਰ ਤੇ ਤਸ਼ਦੱਦ ਤੇ ਜ਼ੁਲਮ ਲਗਾਤਾਰ ਕਰ ਰਹੀ ਹੈ ।                                     ਬਰਗਾੜੀ ਇਨਸਾਫ਼ ਮੋਰਚੇ ਵਿੱਚ ਪੰਥਕ ਏਕਤਾ ਕਰਵਾਉਣ ਲਈ ਜ਼ਿਹਨਾਂ ਪੰਥਕ ਜਥੇਬੰਦੀਆ ਨੇ ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਨੂੰ ਅਪਨੇ ਸਾਰੇ ਅਧਿਕਾਰ ਲਿੱਖਤੀ ਤੋਰ ਤੇ ਦੇ ਦਿੱਤੇ ਹਨ ਅਸੀ ਉਹਨਾ ਦਾ ਧੰਨਵਾਦ ਕਰਦੇ ਹਾ  ਤੇ ਜਥੇਦਾਰ ਸਾਹਿਬਾਨ ਨੂੰ ਇਹ ਬੇਨਤੀ ਕਰਦੇ ਹਾ ਕਿ ਅਗਰ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਲੰਬੇ ਸਮੇ ਤੋ ਸ਼ੰਘਰਸ਼ ਕਰ ਰਹਿਆ ਪੰਥਕ ਜਥੇਬੰਦੀਆ ਜਥੇਦਾਰ ਸਾਹਿਬਾਨ ਨੂੰ ਵਿਦੇਸ਼ਾਂ ਵਿੱਚ ਵੀ ਪੰਥਕ ਏਕਤਾ ਕਰਵਾਉਣ ਲਈ ਸੰਪਰਕ ਕਰਦੀਆ ਹਨ  ਤਾਂ  ਅਸੀ  ਉਸ ਦਾ ਪਹਿਲ ਦੇ ਅਧਾਰ ਤੇ ਸਵਾਗਤ ਕਰਾਗੇ ਜਦ ਤਕ ਵਿਦੇਸ਼ਾ ਵਿੱਚ ਖਾਲਿਸਤਾਨ ਲਈ ਸ਼ੰਘਰਸ਼ ਕਰ ਰਹਿਆ ਸਾਰੀਆ ਪੰਥਕ ਜੱਥੇਬੰਦੀਆ  ਦੀ  ਏਕਤਾ ਨਹੀ ਹੁੰਦੀ ਤਦ ਤੱਕ ਸ਼੍ਰਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆ 25 ਦੇਸ਼ਾ ਵਿੱਚ ਖਾਲਿਸਤਾਨ ਦੀ ਅਜਾਦੀ ਲਈ ਕੰਮ ਕਰ ਰਹਿਆ ਇਕਾਈਆ ਪਹਿਲਾ ਦੀ ਤਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਢਾਚੇ ਥੱਲੇ ਪਹਿਲਾ ਦੀ ਤਰਾ ਸ਼ੰਘਰਸ਼ ਕਰਦੀਆ ਰਹਿਣ ਗਿਆ ਤੇ ਖਾਲਿਸਤਾਨ ਦੇ ਸ਼ੰਘਰਸ਼ ਨੂੰ ਮੁੱਖ ਰੱਖਦੇ ਹੋਏ ਹਾਲੇ ਵਿਦੇਸ਼ਾ ਵਿੱਚ ਜਥੇਬੰਦੀ ਦੇ ਢਾਚੇ ਵਿੱਚ ਕੋਈ ਰਦੋਬਦਲ ਨਹੀ ਕੀਤੀ ਜਾ ਰਹੀ ਵਿਦੇਸ਼ਾ ਦੇ ਪਾਰਟੀ ਦੇ ਸਾਰੇ ਯੁਨਿਟ ਪਹਿਲਾ ਦੀ ਤਰਾ ਅਪਨਾ ਸਾਰਾ ਕਾਰਜ ਕੋਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਨਿਰਵਿਘਨ ਜਾਰੀ ਰੱਖਣਗੇ ।                                        ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋ ਸਿੱਖ ਕੌਮ ਦੀ ਪੰਥਕ ਏਕਤਾ ਨੂੰ ਮੁੱਖ ਰੱਖਦੇ ਹੋਏ ਪੰਥਕ ਜਥੇਬੰਦੀਆ ਵੱਲੋਂ ਪੰਥਕ ਏਕਤਾ ਲਈ ਕੀਤੀ ਪਹਿਲ ਕੱਦਮੀ ਦਾ ਸਵਾਗਤ ਕਰਦੀ ਹੈ ਤੇ ਨਾਲ ਹੀ ਉਚੇਚੇ  ਤੌਰ  ਤੇ ਸ੍ਰ ਸਿਮਰਨਜੀਤ ਸਿੰਘ ਮਾਨ ਜਿਹਨਾ ਨੇ ਸਿੱਖਾਂ ਦੇ ਪੁਰਾਤਨ  ਇਤਿਹਾਸ ਨੂੰ ਦੁਹਰਾਉਂਦਿਆਂ ਹੋਏ ਨਵਾਬ ਕਪੂਰ ਸਿੰਘ ਦੀ ਤਰਾ ਮੋਜੂਦਾ ਸਿੱਖਾ ਨੂੰ ਸਿੱਖ ਕੌਮ ਦੀ ਚੜਦੀ ਕਲਾ ਲਈ ਜਥੇਦਾਰੀਆ ਪ੍ਰਧਾਨਗੀਆ  ਦਾ ਤਿਆਗ ਕਰਕੇ ਇਕੋ ਇਕ ਨਿਸ਼ਾਨਾ ਪੰਥ ਕੀ ਜੀਤ ਦੇ ਸ਼ਿਧਾਤ ਤੇ ਚੱਲਦੇ ਹੋਏ ਇਕ ਨਿਮਾਣੇ ਸਿੱਖ ਦਾ ਰੋਲ ਅੱਦਾ ਕਰਕੇ ਗੁਰੂ ਦੇ ਸਿੱਖਾ ਦੇ ਦਿਲਾ ਵਿੱਚ ਇਕ ਇਮਾਨਦਾਰ ਸਿੱਖ ਜਰਨੈਲ ਹੋਣ ਦਾ ਰੁਤੱਬਾ ਬਹਾਲ ਕਰ ਦਿੱਤਾ ਹੈ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਇਸ ਤਿਆਗ ਦੀ ਭਾਵਨਾ ਤੇ ਸਿੱਖ ਕੌਮ ਦੀ ਏਕਤਾ ਲਈ ਰਾਹ ਪੱਧਰਾ ਕਰਨ ਲਈ ਕੀਤੀ ਪਹਿਲ ਕਦਮੀ ਲਈ ਸ੍ਰ ਮਾਨ ਦਾ ਦਿਲ ਦੀਆ ਗਹਿਰਾਈਆ ਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ  ਸਵਾਗਤ ਕਰਦੀ ਹੈ                                                  ਸੰਮੂਹ ਮੈਬਰਾਨ  ਸ਼੍ਰੋਮਣੀ  ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਵੱਲੋਂ ਜਾਰੀ ਕੀਤਾ ਗਿਆ।

LEAVE A REPLY

Please enter your comment!
Please enter your name here