ਪੈਂਟਾਗਨ

ਅਮਰੀਕਾ ਦੇ ਰੱਖਿਆ ਵਿਭਾਗ ਦਾ ਦਫਤਰ ਪੈਂਟਾਗਨ ਨੇ ਦੱਸਿਆ ਕਿ ਇਰਾਕ ਅਤੇ ਸੀਰੀਆ ‘ਚ ਗਠਜੋੜ ਫੌਜ ਦੀ ਮੁਹਿੰਮ ‘ਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦੇ 3 ਵੱਡੇ ਅੱਤਵਾਦੀ ਮਾਰੇ ਗਏ ਹਨ। ਪੈਂਟਾਗਨ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੀ ਕਾਰਵਾਈ ‘ਚ ਆਈ. ਐੱਸ. ਦੇ ਮੁਸਤਫਾ ਗੁਨੇਸ, ਅਨੁ ਆਇਸਮ ਅਲ-ਜਾਜੇਰੀ ਅਤੇ ਅਬੂਖੱਤਾਬ ਅਲ-ਰਵੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੂਲ ਰੂਪ ਤੋਂ ਤੁਰਕੀ ‘ਚ ਰਹਿਣ ਵਾਲਾ ਮੁਸਤਫਾ ਸੀਰੀਆ ਦੇ ਮਾਇਦਿਨ ‘ਚ 27 ਅਪ੍ਰੈਲ ਨੂੰ ਮਾਰਿਆ ਗਿਆ। ਅਲਜ਼ੀਰੀਆਈ ਮੂਲ ਦਾ ਅਲ-ਜਾਜੇਰੀ ਵੀ ਮਾਇਦਿਨ ‘ਚ 11 ਮਈ ਨੂੰ ਮਾਰਿਆ ਗਿਆ ਜਦਕਿ ਆਈ. ਐੱਸ. ਦਾ ਉੱਚ ਨੇਤਾ-ਰਾਵੀ ਇਰਾਕ ਦੇ ਅਲ-ਕੈਮ ‘ਚ ਮਾਰਿਆ ਗਿਆ। 18 ਮਈ ਨੂੰ ਮਾਰੇ ਗਏ ਅਲ-ਰਾਵੀ ਕਿਸ ਦੇਸ਼ ਦਾ ਨਾਗਿਰਕ ਸੀ , ਇਸ ਬਾਰੇ ਪਤਾ ਨਹੀਂ ਲੱਗਾ ।

LEAVE A REPLY

Please enter your comment!
Please enter your name here