ਵਾਸ਼ਿੰਗਟਨ

ਫੈਡਰਲ ਏਜੰਸੀਆਂ ਨੇ ਮੰਗਲਵਾਰ ਨੂੰ ਚੀਨ ਦੇ ਫੌਜੀ ਖੁਫੀਆ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਤਕਨਾਲੋਜੀ ਕੰਪਨੀਆਂ ਦੇ ਡਾਟਾ ਚੋਰੀ ਕਰਨ, ਟ੍ਰੇਡ ਅਤੇ ਇਕਨਾਮਿਕ ਦੀਆਂ ਖੁਫੀਆ ਜਾਣਕਾਰੀਆਂ ਹਾਸਲ ਕਰ ਗਲਤ ਇਸਤੇਮਾਲ ਕਰਨ ਅਤੇ ਹੋਰ ਕਈ ਦੋਸ਼ ਲਾਏ ਹਨ। ਜਿਸ ਦੀ ਪਛਾਣ ਯਾਂਜੁਨ ਸ਼ੂ ਦੇ ਨਾਂ ਵੱਜੋਂ ਕੀਤੀ ਗਈ ਹੈ, ਇਹ ਜਾਣਕਾਰੀ ਬੁੱਧਵਾਰ ਨੂੰ ਜਸਟਿਸ ਡਿਪਾਰਟਮੈਂਟ ਨੇ ਦਿੱਤੀ। ਡਿਪਾਰਟਮੈਂਟ ਨੇ ਦੱਸਿਆ ਕਿ ਸ਼ੂ ਨੂੰ 2013 ‘ਚ ਦੁਨੀਆ ਦੇ ਕਈ ਐਵੀਏਸ਼ਨ ਅਤੇ ਏਅਰੋਸਪੇਸ ਕੰਪਨੀਆਂ ਸਮੇਤ ਅਮਰੀਕਾ ਦੀ ਜੀ. ਈ. ਐਵੀਏਸ਼ਨ ਕੰਪਨੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਨੇ ਇਸ ਕੰਪਨੀਆਂ ‘ਚ ਕੰਮ ਕਰ ਰਹੇ ਮਾਹਿਰ ਕਰਮੀਆਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਚੀਨ ਦੀਆਂ ਕੰਪਨੀਆਂ ਲਈ ਕੰਮ ਕਰਨ ਲਈ ਉਕਸਾਇਆ ਸੀ। ਜਸਿਟਨ ਡਿਪਾਰਟਮੈਂਟ ਨੇ ਅੱਗੇ ਆਖਿਆ ਕਿ ਮਈ 2017 ਨੂੰ ਜੀ. ਈ. ਐਵੀਏਸ਼ਨ ਦੇ ਕਰਮਚਾਰੀ ਸ਼ੂ ਨੂੰ ਮਿਲਣ ਲਈ ਚੀਨ ਗਏ ਸਨ ਅਤੇ ਫਰਵਰੀ 2018 ‘ਚ ਐਵੀਏਸ਼ਨ ਦੇ ਕਰਮਚਾਰੀਆਂ ਨੇ ਕੰਪਨੀ ਦੀਆਂ ਕਈ ਜਾਣਕਾਰੀ ਉਸ ਨਾਲ ਸਾਂਝੀਆਂ ਕੀਤੀਆਂ ਸਨ। ਅਧਿਕਾਰੀਆਂ ਮੁਤਾਬਕ ਉਹ ਡਾਟਾ ਚੀਨੀ ਅਧਿਕਾਰੀਆਂ ਨੂੰ ਭੇਜਦਾ ਸੀ। ਸ਼ੂ ਨੂੰ 1 ਅਪ੍ਰੈਲ, 2018 ‘ਚ ਬੈਲਜ਼ੀਅਮ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਅਮਰੀਕਾ ਲਿਆਂਦਾ ਗਿਆ। ਐਫ. ਬੀ. ਆਈ. ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੂ ਦੀਆਂ ਚੀਨੀ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੇ ਜਾਣ ਅਤੇ ਹੋਰ ਕਈ ਸਬੂਤ ਵੀ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਅਮਰੀਕਾ ਖਿਲਾਫ ਕੋਈ ਚਾਲ ਚੱਲ ਰਿਹਾ ਸੀ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਆਖਿਆ ਹੈ ਕਿ ਚੀਨ ਅਮਰੀਕਾ ‘ਚ ਨਵੰਬਰ ‘ਚ ਹੋਣ ਜਾ ਰਹੀਆਂ ਚੋਣਾਂ ਕੋਈ ਗੜਬੜੀ ਕਰ ਸਕਦਾ ਹੈ ਅਤੇ ਹੁਣ ਇਸ ਚੀਨੀ ਖੁਫੀਆ ਫੌਜੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਟਰੰਪ ਵੱਲੋਂ ਕਹੀਆਂ ਗਈਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਕਿਉਂਕਿ ਅਮਰੀਕਾ-ਚੀਨ ਵਿਚਾਲੇ ਟ੍ਰੇਡ ਵਾਰ ਛਿੜੀ ਹੋਈ ਹੈ।

LEAVE A REPLY

Please enter your comment!
Please enter your name here