ਨਿਊਯਾਰਕ, 4 ਮਾਰਚ  (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਨੇ ਇਕ  ਭਾਰਤੀ ਮੂਲ ਦੇ ਹਰਦੇਵ ਪਨੇਸਰ ਨਾਮੀ (70) ਨੂੰ ਬਹੁਕਰੋੜੀ ਡਾਲਰ ਦੇ ਇੰਮੀਗ੍ਰੇਸ਼ਨ ਘਪਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜ਼ਿਲ੍ਹਾ ਜੱਜ ਗੌਂਜ਼ਾਲੋ ਕੁਰੀਅਲ ਨੇ ਪਨੇਸਰ ਨੂੰ ਘਪਲੇ, ਸੰਘੀ ਅਧਿਕਾਰੀ ਦੇ ਭੇਸ ਵਿਚ ਵਿਚਰਨ ਤੇ ਵਿੱਤੀ ਲੈਣ ਦੇਣ ਲਈ ਬਣਾਉਟੀ ਪ੍ਰਬੰਧ ਵਿਕਸਤ ਕਰਨ ਦਾ ਦੋਸ਼ੀ ਪਾਇਆ ਹੈ।ਜ਼ਿਕਰਯੋਗ ਹੈ ਕਿ ਪਨੇਸਰ ਆਪਣੇ ਆਪ ਨੂੰ ਅਮਰੀਕੀ ਹੋਮਲੈਂਡ ਸਕਿਉਰਿਟੀ ਦਾ ਏਜੰਟ ਦੱਸਦਾ ਸੀ। ਉਸ ਨੇ 100 ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ। ਸਾਨ ਡਿਆਗੋ (ਕੈਲੀਫੋਰਨੀਆ ) ਦੀ ਸੰਘੀ ਅਦਾਲਤ ‘ਚ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਮੰਨਿਆ ਕਿ ਉਹ 25 ਲੱਖ ਡਾਲਰ ਪੀੜਤਾਂ ਨੂੰ ਵਾਪਸ ਕਰ ਦੇਵੇਗਾ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ ਉਹ ਜਾਅਲੀ ਅਧਿਕਾਰੀ ਬਣ ਕੇ 5 ਸਾਲ ਤੋਂ ਵੱਧ ਸਮਾਂ ਲੋਕਾਂ ਨਾਲ ਠੱਗੀ ਮਾਰਦਾ ਰਿਹਾ। ਅਦਾਲਤੀ ਰਿਕਾਰਡ ਅਨੁਸਾਰ ਜਦੋਂ ਲੋਕਾਂ ਨੂੰ ਪਨੇਸਰ ਦੀਆਂ ਸਰਗਰਮੀਆਂ ‘ਤੇ ਸ਼ੱਕ ਪਿਆ ਤੇ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਉਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਪਨੇਸਰ ਨੂੰ ਸ਼ਜਾ ਇਸ ਸਾਲ ਦੇ ਮਈ ਮਹੀਨੇ ਚ’ ਸੁਣਾਈ ਜਾਵੇਗੀ ਤੇ ਉਸ ਨੂੰ ਇੰਨ੍ਹਾਂ ਦੋਸ਼ਾਂ ਤਾਹਿਤ 20 ਸਾਲ ਤੋਂ ਵੱਧ ਦੇ ਸਮੇਂ ਦੀ ਕੈਦ ਹੋ ਸਕਦੀ ਹੈ।

LEAVE A REPLY

Please enter your comment!
Please enter your name here