ਵਾਸ਼ਿੰਗਟਨ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਇਤਿਹਾਸਿਕ ਬੈਠਕ 12 ਜੂਨ ਨੂੰ ਹੋਣੀ ਤੈਅ ਹੋਈ ਹੈ। ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ਦੇ ਸਾਹਮਣੇ ਪੋਂਰੀਓ ਨੇ ਕਿਹਾ ਕਿ ਉੱਤਰ ਕੋਰੀਆ ਦਾ ਪ੍ਰਮਾਣੂ ਹਥਿਆਰਬੰਦੀਕਰਨ ਟਰੰਪ ਪ੍ਰਸ਼ਾਸਨ ਦੀਆਂ ਚੋਟੀ ਦੀਆਂ ਸੁਰੱਖਿਆ ਤਰਜੀਹਾਂ ‘ਚੋਂ ਇਕ ਹੈ। ਪੋਂਪੀਓ ਨੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਕੂਟਨੀਤਿਕ ਤੇ ਆਰਥਿਕ ਪਾਬੰਦੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਦਬਾਅ ਬਣਾਉਣ ਦਾ ਅਭਿਆਨ ਲਾਭਕਾਰੀ ਸਾਬਿਤ ਹੋ ਰਿਹਾ ਹੈ ਕਿ ਇਤਿਹਾਸਿਕ ਸਿਖਰ ਗੱਲਬਾਤ 12 ਜੂਨ ਨੂੰ ਹੋਣੀ ਤੈਅ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੀਆਈ ਟਾਪੂ ਦੇ ਪੂਰੀ ਤਰ੍ਹਾਂ ਹਥਿਆਰਬੰਦੀਕਰਨ ਵੱਲ ਕਦਮ ਚੁੱਕੇ ਜਾਣ ਤੱਕ ਸਾਡਾ ਰੁਖ ਨਹੀਂ ਬਦਲੇਗਾ। ਸਾਡੀ ਨਜ਼ਰ ਉੱਤਰ ਕੋਰੀਆ ਦੇ ਇਤਿਹਾਸ ‘ਤੇ ਹੈ। ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਇਹ ਸਮਾਂ ਸਮੱਸਿਆ ਨੂੰ ਹੱਲ ਕਰਨ ਦਾ ਹੈ। ਇਕ ਬੁਰਾ ਸਮਝੋਤਾ ਵਿਕਲਪ ਨਹੀਂ ਹੈ। ਜੇਕਰ ਸਹੀ ਸਮਝੋਤਾ ਨਾ ਹੋਇਆ ਤਾਂ ਅਸੀਂ ਸਨਮਾਨਪੂਰਵਕ ਬੈਠਕ ਛੱਡ ਕੇ ਚਲੇ ਜਾਵਾਂਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਬੀਤੇ ਦਿਨ ਕਿਹਾ ਸੀ ਕਿ ਕਿਮ ਦੇ ਨਾਲ ਇਤਿਹਾਸਿਕ ਸਿਖਰ ਗੱਲਬਾਤ ਸ਼ਾਇਦ ਨਾ ਹੋਵੇ। ਇਸ ਤੋਂ ਇਕ ਦਿਨ ਬਾਅਦ ਪੋਂਪੀਓ ਦਾ ਇਹ ਬਿਆਨ ਸਾਹਮਣੇ ਆਇਆ ਹੈ।

LEAVE A REPLY

Please enter your comment!
Please enter your name here