ਵਾਸਿਗਟਨ , 9 ਮਾਰਚ ( ਰਾਜ ਗੋਗਨਾ)—ਦੋ ਹਫਤਿਆਂ ਬਾਅਦ ਸਟੀਲ ਇੰਪੋਰਟ ਉੱਪਰ 25% ਅਤੇ ਐਲਮੀਨੀਅਮ ਉੱਪਰ 10% ਟੈਰਿਫਸ ਲੱਗਣਗੇ। ਕੈਨੇਡਾ ਅਤੇ ਮੈਕਸੀਕੋ ਨੂੰ ਆਰਜੀ ਸਮੇ ਲਈ ਛੋਟ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਕੈਨੇਡਾ ਦੇ ਪੑਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੁੱਦੇ ਬਾਰੇ ਟਰੰਪ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਮੈਕਸੀਕੋ ਵਾਲੇ ਵੀ ਟਰੰਪ ਨਾਲ ਨਰਾਜ ਹੋਏ ਬੈਠੇ ਸਨ ਜਿਸ ਕਰਕੇ ਟਰੰਪ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਆਪਣੇ ਜੁਆਈ ਜੇਰਡ ਕੁਸ਼ਨਰ ਨੂੰ ਮੈਕਸੀਕੋ ਵੀ ਭੇਜਿਆ ਸੀ।
ਕਾਂਗਰਸ ਦੇ 107 ਮੈਂਬਰਾਂ ਨੇ ਟੈਰਿਫਸ ਲਾਉਣ ਦਾ ਵਿਰੋਧ ਕਰਦਿਆਂ ਆਪਣੇ ਦਸਖਤ ਕਰਕੇ ਰਾਸ਼ਟਰਪਤੀ ਨੂੰ ਭੇਜ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਊਸ ਸਪੀਕਰ ਪਾਲ ਰੈਨ ਨੇ ਵੀ ਇਸਦਾ ਸਖਤ ਵਿਰੋਧ ਕੀਤਾ ਹੈ ਅਤੇ ਰਾਸ਼ਟਪਤੀ ਨੂੰ ਇਸਦੇ ਸਿੱਟੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਹੈ। ਅਮਰੀਕਾ 16% ਅਤੇ ਕੈਨੇਡਾ 2% ਸਟੀਲ ਭਾਰਤ ਤੋਂ ਮੰਗਵਾਉਂਦਾ ਹੈ।

LEAVE A REPLY

Please enter your comment!
Please enter your name here