ਇਸਲਾ

ਸੈਂਕੜੇ ਮੱਧ ਅਮਰੀਕੀ ਸ਼ਰਣਾਰਥੀ ਦੱਖਣੀ ਮੈਕਸੀਕੋ ਅਤੇ ਅਮਰੀਕੀ ਸਰਹੱਦ ਵੱਲ ਪੈਦਲ ਹੀ ਵਧ ਰਹੇ ਹਨ। ਚਾਰ ਹਜ਼ਾਰ ਲੋਕਾਂ ਦਾ ਇਹ ਵਿਸ਼ਾਲ ਕਾਫਲਾ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਬਿਖਰ ਗਿਆ ਹੈ। ਵੈਰਾਕਰੂਜ਼ ਦੇ ਗਵਰਨਰ ਮਿਗੁਏਲ ਏਂਜਲ ਯੂਨਸ ਨੇ ਸ਼ੁੱਕਰਵਾਰ ਨੂੰ ਸ਼ਰਣਾਰਥੀਆਂ ਨੂੰ ਬੱਸਾਂ ਰਾਹੀਂ ਮੈਕਸੀਕੋ ਦੀ ਰਾਜਧਾਨੀ ਲੈ ਜਾਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਪੂਰਾ ਨਾ ਕੀਤਾ। ਇਸ ਦੇ ਬਾਅਦ ਸ਼ਰਣਾਰਥੀ ਪੈਦਲ ਹੀ ਚੱਲ ਪਏ। ਉਨ੍ਹਾਂ ਦੇ ਪੈਰਾਂ ‘ਚ ਛਾਲੇ ਪੈ ਗਏ ਅਤੇ ਪੈਰ ਸੁੱਜ ਗਏ । ਉਹ ਬੁਰੀ ਤਰ੍ਹਾਂ ਨਾਲ ਥੱਕ ਗਏ ਹਨ।

PunjabKesari

ਸੜਕਾਂ ‘ਤੇ ਪੈਦਲ ਚੱਲਣ ਮਗਰੋਂ ਕਾਫਲੇ ਦੇ ਆਯੋਜਕਾਂ ਨੇ ਬੱਸਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। ਸ਼ਨੀਵਾਰ ਨੂੰ ਇਹ ਸਮੂਹ ਵੇਰਾਕਰੂਜ਼ ਦੇ ਕਈ ਸ਼ਹਿਰਾਂ ‘ਚ ਵੰਡਿਆ ਗਿਆ, ਜਿਸ ਨਾਲ ਸਵਾਲ ਉੱਠਣ ਲੱਗੇ ਹਨ ਕਿ ਕੀ ਉਹ ਇਕੱਠੇ ਰਹਿਣਗੇ? ਹਜ਼ਾਰਾਂ ਲੋਕਾਂ ਨੇ ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਤਕਰੀਬਨ 1,126 ਕਿਲੋਮੀਟਰ ਦੂਰ ਇਸਲਾ ‘ਚ ਰਾਤ ਬਤੀਤ ਕਰਨ ਦੀ ਯੋਜਨਾ ਬਣਾਈ ਜਦ ਕਿ ਹੋਰ ਲੋਕ ਜੁਆਨ ਰੋਡ੍ਰਿਗੇਜ ਕਲਾਰਾ ‘ਚ ਰੁਕੇ ਅਤੇ ਕੁਝ ਟਿਏਰਾ ਬਲਾਂਕਾ ਪੁੱਜੇ। ਇਕ ਬਿਆਨ ‘ਚ ਸ਼ਰਣਾਰਥੀਆਂ ਨੂੰ ਸ਼ਹਿਰ ਵੇਰਾਕਰੂਜ਼ ਰਾਹੀਂ ਉੱਤਰ ਵੱਲ ਜਾਣ ਦੇ ਹੁਕਮ ਦੇਣ ਲਈ ਮੈਕਸੀਕੋ ਦੇ ਅਧਿਕਾਰੀਆਂ ‘ਤੇ ਬੁਰੀ ਤਰ੍ਹਾਂ ਵਰ੍ਹੇ। ਉਨ੍ਹਾਂ ਨੇ ਇਸ ਰਸਤੇ ਨੂੰ ‘ਮੌਤ ਦਾ ਰਾਹ’ ਦੱਸਿਆ।

LEAVE A REPLY

Please enter your comment!
Please enter your name here