ਵਾਸ਼ਿੰਗਟਨ

 ਲੀਬੀਆ ਵਿਚ ਇਸ ਹਫ਼ਤੇ ਅਮਰੀਕਾ ਵੱਲੋਂ ਕੀਤੇ ਗਏ ਦੋ ਹਵਾਈ ਹਮਲਿਆਂ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਕਈ ਅੱਤਵਾਦੀ ਮਾਰੇ ਗਏ। ਅਮਰੀਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਦੇ ਦਿਨਾਂ ‘ਚ ਲੀਬੀਆ ਵਿਚ ਆਈ. ਐੱਸ. ਖਿਲਾਫ ਕੀਤੇ ਗਏ ਹਮਲਿਆਂ ਦੀ ਇਹ ਦੂਜੀ ਲੜੀ ਹੈ। ਫੌਜ ਨੇ ਕਿਹਾ ਕਿ ਹਮਲਾ ਸਿਰਤੇ ਤੋਂ 160 ਕਿਲੋਮੀਟਰ ਦੱਖਣੀ ਪੂਰਵੀ ‘ਚ ਲੀਬੀਆ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ। ਇਕ ਸੀਨੀਅਰ ਅਫਸਰ ਨੇ ਕਿਹਾ ਕਿ ਲੀਬੀਆ ਵਿਚ ਪਿੱਛਲੇ ਸਾਲ ਸਿਰਤੇ ਸ਼ਹਿਰ ਨੂੰ ਗਵਾਉਣ ਤੋਂ ਬਾਅਦ ਤੋਂ ਹੀ ਆਈ. ਐੱਸ. ਦੇ ਅੱਤਵਾਦੀਆਂ ਨੇ ਇਸ ਸ਼ਹਿਰ ਵਿਚ ਘੱਟ ਤੋਂ ਘੱਟ ਆਪਣੇ ਤਿੰਨ ਬ੍ਰਿਗੇਡ ਸਥਾਪਤ ਕਰ ਰੱਖੇ ਸੀ।

NO COMMENTS

LEAVE A REPLY