ਦੋਆਬੇ ਦੀ ਪ੍ਰਸਿੱਧ ਰਿਆਸਤ ਕਪੂਰਥਲਾ ਜਿਲਾ ਦੇ ਚਰਚਿਤ ਪਿੰਡ ਨੰਗਲ ਲੁਬਾਣਾ ਵਿਚ ਸਾਧਾਰਨ ਅਤੇ ਮੇਹਨਤੀ ਕਿਸਾਨ ਪਰਿਵਾਰਾਂ ਦੇ ਦੋ ਘਰਾਂ ਦੀ ਕਹਾਣੀ ਇਸ ਤਰਾਂ ਹੈ. ਇਸ ਪਰਿਵਾਰ ਨੇ ਪੀੜੀਆਂ ਤੋਂ ਦੋਸਤੀ ਦੇ ਰੰਗ ਨੂੰ ਸੰਘਰਸ਼ਾਂ ਰਾਹੀਂ ਗੂੜ੍ਹਾ ਕਰਦਿਆਂ ਤਰੱਕੀ ਦੀਆਂ ਵਡੀਆਂ ਮੰਜ਼ਿਲਾਂ ਸਰ ਕੀਤੀਆਂ. ਇਹ ਪ੍ਰਕ੍ਰਿਆ ਅੱਜ ਵੀ ਬੇਰੋਕ ਜਾਰੀ ਹੈ. ਏਨਾ ਪਰਿਵਾਰਾਂ ਨੇ ਸਮਾਜ ਸੇਵਾ ਦੇ ਵਡਮੁੱਲੇ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵਿਸ਼ੇਸ਼ ਰੁਚੀ ਬਣਾਏ ਰੱਖੀ. ਇਹ ਕਹਾਣੀ ਹੈ ਉਪਰੋਕਤ ਪਿੰਡ ਦੇ ਸਰਦਾਰ ਜਗਤ ਸਿੰਘ ਅਤੇ ਸਰਦਾਰ ਜੂਨ ਸਿੰਘ ਦੇ ਸਮੇ ਤੋਂ ਸ਼ੁਰੂ ਹੋਈ ਦੋਸਤੀ ਦੇ ਰੰਗਾਂ ਦੀ ਗਾਥਾ. ਇਹ ਗਾਥਾ ਬੈਲ ਗੱਡੀਆਂ ਦੇ ਝੂਟਿਆਂ ਤੋਂ ਤੁਰੀ ਅਤੇ ਅੱਜ ਉਹਨਾਂ ਦੀ ਅੱਗੋਂ ਤੀਜੀ ਪੀੜੀ ਹਵਾਈ ਜਹਾਜ਼ਾਂ ਅਤੇ ਦੁਨੀਆਂ ਦੀ ਸੈਰ ਕਰ ਰਹੀ ਹੈ. ਜਗਤ ਸਿੰਘ ਦੇ ਸਪੁੱਤਰ ਸਰਦਾਰ ਓਂਕਾਰ ਸਿੰਘ ਘੋਤੜਾ ਜ਼ਮੀਨ ਤੋਂ ਉਠਕੇ ਬ. ਐੱਸ. ਈ ਅਤੇ ਬੀ. ਐਡ ਕਰਦਿਆਂ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਨੂੰ ਬੁਲੰਦ ਕਰਦਿਆਂ ਫੌਜ ਦੇ ਕਲਰਕ ਵਜੋਂ ਸੇਵਾ ਨਿਭਾ ਰਹੇ ਹਨ. ਦੂਜੇ ਪਾਸੇ ਜੂਨ ਸਿੰਘ ਦੇ ਸਪੁਤਰ ਸਰਦਾਰ ਬਾਵਾ ਸਿੰਘ ਖੇਤੀ ਵਿਚ ਖੂਨ ਪਸੀਨਾ ਇਕ ਕਰਦਿਆਂ ਦੇਸ਼ ਦੇ ਅਨਾਜ ਭੰਡਾਰ ਦੀ ਸੇਵਾ ਨਿਭਾ ਰਹੇ ਸਨ. ਇਸ ਤੋਂ ਅੱਗੇ ਸਰਦਾਰ ਓਂਕਾਰ ਸਿੰਘ ਦੇ ਪੁੱਤਰ ਸਰਦਾਰ ਰਵਿੰਦਰ ਸਿੰਘ (ਮਾਸਟਰ ਮਾਰਕੋ ) ਨੇ ਬੀ.ਏ, ਬੀ.ਐਡ, 1990 ਵਿਚ ਮੁਕੰਮਲ ਕਰਦਿਆਂ ਹੀ ਇਕ ਹੋਣਹਾਰ ਵਿਦਿਆਰਥਣ ਦਵਿੰਦਰ ਕੌਰ (ਪੁਤ੍ਰੀ ਹਾਕਮ ਸਿੰਘ) ਨੂੰ ਬਤੌਰ ਜੀਵਨ ਸਾਥਣ ਆਪਣੇ ਪਰਿਵਾਰ ਵਿਚ ਸ਼ਾਮਿਲ ਕੀਤਾ. ਦਵਿੰਦਰ ਕੌਰ ਜੀ ਨੇ ਸ਼ਾਦੀ ਤੋਂ ਉਪਰੰਤ ਵੀ ਆਪਣੀ ਪੜਾਈ ਜਾਰੀ ਰੱਖਦਿਆਂ ਸ਼ਿਮਲਾ ਤੋਂ ਐਮ. ਕੋਮ ਅਤੇ ਜਲੰਧਰ ਤੋਂ ਬੀ ਐਡ ਮੁਕੰਮਲ ਕਰਕੇ ਲੈਕਚਰਰ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਅਤੇ ਉਸ ਤੋਂ ਉਪਰੰਤ ਪ੍ਰਿੰਸੀਪਲ ਦਾ ਓਹਦਾ ਪ੍ਰਾਪਤ ਕੀਤਾ. ਉਪਰੋਕਤ ਰਵਿੰਦਰ ਸਿੰਘ ਜੀ ਨੇ ਮੈਥ ਅਧਿਆਪਕ ਦੀ ਸੇਵਾ ਨਿਭਾਉਂਦਿਆਂ ਹੋਇਆ 1993 ਵਿਚ ਪਰਿਵਾਰ ਦੀ ਬੇਹਤਰੀ ਵਾਸਤੇ ਦੇਸ਼ ਛੱਡ ਪ੍ਰਦੇਸ਼ (ਇਟਲੀ) ਪੁਹੰਚ ਗਏ. ਜਿਥੇ ਓਹਨਾ ਨੇ ਬਹੁਤ ਹੀ ਸਖਤ ਮਿਹਨਤ ਕਰਦਿਆਂ ਤਰੱਕੀ ਦੀ ਮੰਜਿਲ ਵੱਲ ਕਦਮ ਪਰ ਕਦਮ ਪੁੱਟਦਿਆਂ ਕਈ ਮੁਕਾਮ ਹਾਸਿਲ ਕੀਤੇ . ਉਪਰ ਓਹਨਾ ਦੇ ਦੋਸਤ ਪਰਿਵਾਰ ਵਿੱਚੋ ਬਾਵਾ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਉਰਫ (ਬਾਰੂ) ਨੇ ਐਮ.ਐਸ.ਸੀ , ਐਮ. ਸੀ. ਏ ਵਿਚ ਟਾਪ ਕਰਦਿਆਂ ਗੋਲ੍ਡ ਮੈਡਲ ਪ੍ਰਾਪਤ ਕੀਤਾ ਅਤੇ ਅੱਜ ਉਹ ਤੇ ਓਹਨਾ ਦੀ ਪਤਨੀ ਡਾਕਟਰ ਨਰਿੰਦਰ ਕੌਰ ( ਟਾਂਡਾ ਉੜਮੁੜ ) ਪਟਿਆਲਾ ਯੂਨੀਵਰਸਿਟੀ ਵਿਚ ਉੱਚ ਪਦਵੀ ਦੀ ਸੇਵਾ ਨਿਭਾ ਰਹੇ ਹਨ ਅਤੇ ਹੁਣ ਜਦੋ ਏਨਾ ਦੋਵਾਂ ਪਰਿਵਾਰਾਂ ਦੀ ਅਗਲੀ ਪੀੜ੍ਹੀ (ਨੌਜਵਾਨ) ਦੀ ਕਾਰਗੁਜਾਰੀ ਵੱਲ ਧਿਆਨ ਮਾਰਦੇ ਤਾਂ ਉਹ ਹੋਰ ਵੀ ਸ਼ਾਨਦਾਰ ਇਤਹਾਸ ਸਿਰਜਦੀ ਨਜ਼ਰ ਆਉਂਦੀ ਹੈ. ਜਿਸ ਵਿਚ ਬਲਵਿੰਦਰ ਸਿੰਘ ਦੇ ਇਕ ਪੁੱਤਰ ਅਤੇ ਇਕ ਪੁਤ੍ਰੀ ਹੈ. ਹੋਣਹਾਰ ਪੁੱਤਰ ਏਕਦੀਪ ਸਿੰਘ ਨੇ ਉੱਚ ਪਦਵੀ ਪੜਾਈ ਕਰਨ ਉਪਰੰਤ ਖੇਤੀ ਦੇ ਖੇਤਰ ਵਿਚ ਅਹਿਮ ਖੋਜ ਕਰਦਿਆਂ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ. ਜੋ ਸਵੀਡਨ ਵਿਚ ਹੋਈ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿਚ ਭਾਗ ਲਿਆ ਅਤੇ ਪੱਚੀ ਹਜ਼ਾਰ ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ l ਦੇਸ਼ ਦਾ ਨਾਮ ਰੋਸ਼ਨ ਕਰਦਿਆਂ ਹੋਈਆਂ ਮੌਜੂਦਾ ਭਾਰਤੀ ਰਾਸ਼ਟਰਪਤੀ (ਰਾਮ ਨਾਥ ਕੋਵਿੰਦ ) ਪਾਸੋਂ ਵੀ ਅਵਾਰਡ ਪ੍ਰਾਪਤ ਕੀਤਾ. ਬਲਵਿੰਦਰ ਸਿੰਘ ਦੀ ਬੇਟੀ ਨੇ ਵੀ ਉਚੇਰੀ ਸਿੱਖਆਂ ਪ੍ਰਾਪਤ ਕਰਨ ਉਪਰੰਤ ਇੰਜੀਨਰਿੰਗ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ l ਰਵਿੰਦਰ ਸਿੰਘ ਦੇ ਪੁੱਤਰ ਕਰਨਵੀਰ ਸਿੰਘ ਨੇ ਵੀ ਇੰਜੀਨਰਿੰਗ ਵਿਚ ਨਿਪੁੰਨਤਾ ਪ੍ਰਾਪਤ ਕਰਦੇ ਹੋਏ ਸਮਾਜ ਸੇਵਾ ਵਿਚ ਕ੍ਰਾਈਮ ਬਿਊਰੋ ਜਲੰਧਰ ਵਿਖੇ ਬਤੌਰ ਉਪ ਪ੍ਰਧਾਨ ਸੇਵਾ ਨਿਭਾ ਰਹੇ ਹਨ. ਬੇਟੀ ਸੰਦੀਪ ਸ਼ੈੱਲੀ ਨੇ ਵੀ ਉੱਚ ਪੱਧਰੀ ਵਿਦਿਆ ਹਾਸਿਲ ਕਰਨ ਉਪਰੰਤ ਅਮਰੀਕਾ ਵਿਚ ਐਮ .ਪੀ .ਐਚ. ਵਿਚ ਅਹਿਮ ਅਸਥਾਨ ਪ੍ਰਾਪਤ ਕੀਤਾ. ਵਿਦਿਆ ਪ੍ਰਾਪਤੀ ਤੋਂ ਉਪਰੰਤ ਸੰਦੀਪ ਸ਼ੈੱਲੀ ਨੇ ਕਈ ਅੰਤਰਰਾਸ਼ਟਰੀ ਰਿਸਰਚ ਪ੍ਰੋਜੈਕਟਸ ਵਿਚ ਆਪਣਾ ਯੋਗਦਾਨ ਦਿੱਤਾ, ਜੋ ਅੰਤਰਰਾਸ਼ਟਰੀ ਪੱਧਰ ਤੇ ਚਰਚਿਤ ਹੈ. ਅੱਗੋਂ ਇਸ ਪਰਿਵਾਰ ਵਲੋਂ ਦੇਸ਼ ਵਿਦੇਸ਼ ਵਿਚ ਹਸਪਤਾਲ ਖੋਲ ਕੇ ਗਰੀਬ ਅਤੇ ਲੋੜਵੰਦ ਸਮਾਜ ਦੇ ਸੇਵਾ ਕਰਨ ਦੀ ਵੇਓੰਤਵੰਦੀ ਕੀਤੀ ਜਾ ਰਹੀ ਹੈ. ਸੋ ਜਦੋ ਸਾਡੇ ਗੁਰੂਆਂ ਪੀਰਾਂ ਅਤੇ ਮਹਾਨ ਸ਼ਹੀਦਾਂ ਦੀ ਧਰਤੀ ਨੂੰ ਨਿਕੰਮੀ ਅਤੇ ਨਸ਼ਈ ਧਰਤੀ ਬਣਾਉਣ ਦੀ ਕੋਸ਼ਿਸ਼ ਜੰਗੀ ਪੱਧਰ ਤੇ ਹੋ ਰਹੀ ਹੈ, ਓਥੇ ਇਹੋ ਜਹੇ ਮਿਹਨਤਕਸ਼ ਅਤੇ ਹਿੰਮਤੀ ਪਰਿਵਾਰ ਸਾਡੇ ਹੋਂਸਲੇ ਬੁਲੰਦ ਕਰਦੇ ਹਨ l

LEAVE A REPLY

Please enter your comment!
Please enter your name here