ਬਿਊਨਸ ਆਇਰਸ

ਅਰਜਨਟੀਨਾ ਦੀ ਸੰਸਦ ਨੇ ਗਰਭਪਾਤ ਨੂੰ ਕਾਨੂੰਨੀ ਬਣਾਉਣ ਵਾਲੇ ਬਿੱਲ ਨੂੰ ਖਾਰਜ ਕਰ ਦਿੱਤਾ ਹੈ। ਇਸ ਨਾਲ ਕੈਥਲਿਕ ਬਹੁਲ ਦੇਸ਼ ‘ਚ ਗਰਭਪਾਤ ਅਧਿਕਾਰ ਸਮਰਥਕਾਂ ਨੂੰ ਝੱਟਕਾਂ ਲੱਗਾ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਬਿੱਲ ‘ਚ ਗਰਭਪਾਤ ਦੇ ਪਹਿਲੇ 14 ਹਫਤਿਆਂ ਦੌਰਾਨ ਗਰਭਪਾਤ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਕਾਨੂੰਨ ਨੂੰ 14 ਜੂਨ ਨੂੰ ਚੈਂਬਰ ਆਫ ਡੈਪਿਓਟੀਜ਼ ਨੇ ਮਨਜ਼ੂਰੀ ਦਿੱਤੀ ਸੀ। ਸੰਸਦ ‘ਚ ਇਸ ਦੇ ਲਈ ਬੁੱਧਵਾਰ ਦੀ ਰਾਤ ਵੋਟਿੰਗ ਕੀਤੀ ਗਈ। ਕੁਲ 72 ਸੀਟਾਂ ‘ਚ ਬਿੱਲ ਦੇ ਪੱਖ ‘ਚ 31 ਅਤੇ ਇਸ ਦੇ ਖਿਲਾਫ 38 ਵੋਟਾਂ ਪਈਆਂ। 2 ਮੈਂਬਰ ਵੋਟਿੰਗ ਦੌਰਾਨ ਹਾਜ਼ਰ ਨਹੀਂ ਸਨ। ਹਿਊਮਨ ਰਾਈਟਸ ਵਾਚ ਦੀ ਸੀਨੀਅਰ ਅਮਰੀਕੀ ਖੋਜਕਾਰ ਤਮਾਰਾ ਤਾਰਾਸਿਕ ਬ੍ਰੋਨਰ ਨੇ ਆਖਿਆ ਕਿ ਸਾਡੇ ‘ਚੋਂ ਜਿਹੜੇ ਵੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਹਨ ਉਹ ਜਾਣਦੇ ਹਨ ਕਿ ਇਹ ਕਿੰਨੀ ਲੰਬੀ ਲੜਾਈ ਹੈ। ਬ੍ਰੋਨਰ ਨੇ ਅੱਗੇ ਆਖਿਆ ਕਿ ਜੇਕਰ ਇਹ ਅੱਗੇ ਨਹੀਂ ਵੱਧਦਾ ਹੈ ਤਾਂ ਸਾਨੂੰ ਇਸ ‘ਤੇ ਜ਼ੋਰ ਰੱਖਣਾ ਹੋਵੇਗਾ। ਸੰਸਦੀ ਮੈਂਬਰਾਂ ਨੇ ਬਿੱਲ ‘ਤੇ ਬੁੱਧਵਾਰ ਦੇਰ ਰਾਤ ਤੱਕ ਚਰਚਾ ਕੀਤੀ। ਗਰਭਪਾਤ ਅਧਿਕਾਰ ਸਮਰਥਕ ਵਰਕਰਾਂ ਨੇ ਰੈਲੀ ਕੱਢੀ ਅਤੇ ਕੈਥਲਿਕ ਚਰਚ ਨੇ ਰਾਜਧਾਨੀ ਬਿਊਨਸ ਆਇਰਸ ‘ਚ ਮਾਸ ਫਾਰ ਲਾਈਫ ਦਾ ਆਯੋਜਨ ਕੀਤਾ।

LEAVE A REPLY

Please enter your comment!
Please enter your name here