ਨਵੀਂ ਦਿੱਲੀ

 ਪੂਰਬੀ ਯੇਰੂਸ਼ਲਮ ‘ਚ ਰਹਿਣ ਵਾਲੀ ਅਯਾ ਅੱਬਾਸੀ ਇਕ ਯੂ-ਟਿਊਬਰ ਹੈ, ਜੋ ਹਰ ਹਫਤੇ ਆਪਣੇ ਯੂ-ਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਦੀ ਰਹਿੰਦੀ ਹੈ। ਦਰਅਸਲ ਖਾਸ ਗੱਲ ਇਹ ਹੈ ਕਿ 26 ਸਾਲਾਂ ਅਯਾ ਅੱਬਾਸੀ ਆਪਣੇ ਯੂ-ਟਿਊਬ ਚੈਨਲ ‘ਤੇ ਬਾਲੀਵੁੱਡ ਦੀ ਗੱਲ ਕਰਦੀ ਹੈ ਤੇ ਅਰਬੀ ਬੋਲਣ ਵਾਲੇ ਲੋਕਾਂ ਨੂੰ ਹਿੰਦੀ ਸਿਖਾਉਂਦੀ ਹੈ।

PunjabKesari
ਅਯਾ ਨੇ ਬਾਲੀਵੁੱਡ ਮੂਵੀਜ਼ ਦੇਖ ਕੇ ਹਿੰਦੀ ਸਿੱਖੀ ਹੈ। ਉਹ ਆਪਣੇ ਚੈਨਲ ‘ਤੇ ਲਗਾਤਾਰ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ, ਜਿਨ੍ਹਾਂ ‘ਚ ਉਹ ਲੋਕਾਂ ਨੂੰ ਹਿੰਦੀ ਸਿਖਾਉਂਦੀ ਹੈ। ਇਸ ਦੇ ਇਲਾਵਾ ਉਹ ਆਪਣੀਆਂ ਵੀਡੀਓਜ਼ ‘ਚ ਆਉਣ ਵਾਲੀਆਂ ਫਿਲਮਾਂ ਬਾਰੇ ਗੱਲ ਕਰਦੀ ਹੈ। ਆਪਣੀਆਂ ਵੀਡੀਓਜ਼ ‘ਚ ਅਯਾ ਦੱਸਦੀ ਹੈ ਕਿ ਉਸ ਨੂੰ ‘ਚਲਤੇ-ਚਲਤੇ’, ‘ਹਮ-ਤੁਮ’, ‘ਕਾਕਟੇਲ’ ਉਸ ਦੀਆਂ ਪਸੰਦੀਦਾ ਫਿਲਮਾਂ ਹਨ। ਉਸ ਦਾ ਪਸੰਦੀਦਾ ਅਭਿਨੇਤਾ ਦਬੰਗ ਸਲਮਾਨ ਖਾਨ ਹੈ। ਅਯਾ ਦੇ ਪਹਿਲੇ ਸਿਖਣ ਵਾਲੇ ਵੀਡੀਓ ਨੂੰ ਲਗਭਗ 9 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਵੀਡੀਓਜ਼ ਨੂੰ ਵੀ ਲੋਕ ਬਹੁਤ ਪਸੰਦ ਕਰ ਰਹੇ ਹਨ।

LEAVE A REPLY

Please enter your comment!
Please enter your name here