ਹੇ ਸਖੀ -!
ਅਸੀ ਗਾਵਾਂਗੇ
ਅੰਧਕਾਰ ਵਿਚ ਵੀ
ਮਾਛੀਵਾੜੇ ਵਿਚ ਵੀ
ਸਰਹਿੰਦ ਵਿਚ ਵੀ
ਚਮਕੌਰ ਵਿਚ ਵੀ
ਅਨੰਦਪੁਰ ਵਿਚ ਵੀ
ਅੱਖੀਆਂ ਨਾਲ
ਹੋਟਾਂ ਨਾਲ
ਹੱਥਾਂ ਨਾਲ
ਪੈਰਾਂ ਨਾਲ
ਸਾਰੇ ਜਿਸਮ ਨਾਲ
ਸੁਣ ਬਾਦਸ਼ਾਹ!
ਸਾਡੇ ਜ਼ਖਮ
ਸਾਡੀਆਂ ਝੁਰੜੀਆਂ
ਫਟੀਆਂ ਅੱਡੀਆਂ
ਸਾਡੇ ਬੇਵਕਤ ਪੱਕੇ ਕੇਸ
ਸਾਡੀ ਮਾਰ ਖਾਈ ਪਿਠ
ਸਿਰਾਂ ਤੇ ਚਲਦਾ ਆਰਾ
ਸਾਰੇ ਤਾਂ
ਚੰਡੀ ਦੀ ਵਾਰ ਸੁਣਾ ਰਹੇ ਹਨ।
ਤੂੰ ਕਦ ਤਕ
ਨਸਲਕੁਸ਼ੀ ਕਰਦਾ ਰਹੇਂਗਾ?
ਸੁਣ ਬਾਦਸ਼ਾਹ!
ਅਸੀ ਗਾ ਰਹੇ ਹਾਂ।
——-00000——

NO COMMENTS

LEAVE A REPLY