ਕੁਲਵੀਰ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ।ਉਸਦੇ ਮਾਂ- ਬਾਪ ਨੂੰ ਉਸਤੋਂ ਬੜੀਆਂ ਉਮੀਦਾਂ ਸਨ।ਉਸਦੇ ਮਾਪੇ ਹਰ ਵੇਲੇ ਇਹੋ ਸੋਚਦੇ ਸਨ ਕਿ ਉਹਨਾਂ ਦਾ ਪੁੱਤਰ ਪੜ-ਲਿਖਕੇ ਕੋਈ ਉੱਚਾ ਅਹੁਦਾ ਹਾਸਿਲ ਕਰੇ,ਪਰ ਕੁਲਵੀਰ ਨੂੰ ਤਾਂ ਕੁਝ ਹੋਰ ਹੀ ਪਸੰਦ ਸੀ।ਬੇਸੱਕ ਉਹ ਹਰ ਵਾਰ ਪੜਾਈ ਵਿੱਚ ਅੱਵਲ ਦਰਜੇ ਚ ਆਉਂਦਾ ਸੀ’ ਪਰ ਫਿਰ ਵੀ ਉਸਦੇ ਮਾਪਿਆਂ ਨੂੰ ਉਸਦੀਆਂ ਹਰਕਤਾਂ ਤੇ  ਹਮੇਸਾ ਇਤਰਾਜ਼ ਰਹਿੰਦਾ।ਮਾਂ ਨੇ ਹਰ ਵਾਰ ਉਸਨੂੰ ਵਰਜਣਾ ਤੇ ਪਿਤਾ ਦੀ ਡਾਂਟ-ਡਪਟ ਦਾ ਕੋਈ ਅਸਰ ਨਾਂ ਹੁੰਦਾ।ਜਿਉਂ-ਜਿਉਂ ਉਮਰ ਵਧਦੀ ਗਈ  ਕੁਲਵੀਰ ਨੇ ਮੈਟਰਿਕ ਪਾਸ ਕਰਕੇ ਕਾਲਜ ਦੀ ਪੜ੍ਹਾਈ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਕੇ ਮਾਪਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ ਕਰ ਰਿਹਾ ਸੀ,ਪਰ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਉਸ ਖੁਸ਼ ਨਹੀਂ ਸਨ। ਕੁਲਵੀਰ ਦਾ ਹਰ ਜਮਾਤ ਚੋਂ ਇਨਾਮ ਪ੍ਰਾਪਤ ਕਰਨਾ ਉਹਨਾਂ ਲਈ ਖਾਸ ਮਹੱਤਵ ਨਹੀਂ ਰੱਖਦਾ ਸੀ।ਕੁਲਵੀਰ ਨੂੰ ਹਮੇਸਾ ਇਹੋ ਚਿੰਤਾ ਸੀ ਕਿ ਉਸਦੇ ਮਾਤਾ-ਪਿਤਾ ਆਖਿਰ ਉਸਤੋਂ ਚਾਹੁੰਦੇ ਕੀ ਹਨ?ਉਹ ਅਕਸਰ ਕਹਿੰਦਾ ਮਾਂ ਤੁਸੀ ਮੇਰੇ ਅੱਵਲ ਆਉਣ ਤੇ ਵੀ ਖੁਸ ਨਹੀਂ ਹੁੰਦੇ!ਉਧਰ ਦੇਖੋ ਦੀਪੂ ਦੀ ਮਾਂ ਉਸਦੇ ਫੇਲ ਹੋਣ ਤੇ ਵੀ ਉਸਨੂੰ ਗਲ ਲਗਾਕੇ ਕਹਿ ਰਹੀ ਏ’ਕੋਈ ਗੱਲ ਨੀ ਪੁੱਤ ਜੇ ਏਸ ਵਾਰ ਫੇਲ੍ਹ ਹੋ ਗਿਆ ਤਾਂ ਕੀ ਹੋਇਆ”ਅਗਲੀ ਵਾਰ ਮਿਹਨਤ ਕਰੀਂ ਪਾਸ ਹੋ ਜਾਵੇਂਗਾ!”ਮਾਂ ਆਖਦੀ ਏਸ ਦਾ ਪਤਾ ਤੈਨੂੰ ਜਿੰਦਗੀ ਦੇ ਅਗਲੇ ਪੜਾਅ ਤੇ ਲੱਗੇਗਾ!” ਦਿਨ ਬੀਤਦੇ ਗਏ ਅੱਜ ਹੋਰ ਕੱਲ ਹੋਰ ਕੁਲਵੀਰ ਨੇ ਹੋਰ ਵੀ ਲਗਨ ਤੇ ਮਿਹਨਤ ਨਾਲ ਪੜਨਾ ਸੁਰੂ ਕੀਤਾ”ਉਸਨੂੰ ਇੱਕ ਹੀ ਚਿੰਤਾ ਰਹਿੰਦੀ ਸੀ ਉਹ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਖੁਸ਼ ਨਹੀਂ ਕਰ ਸਕੇਗਾ!”ਉਸਨੇ ਮਨ ਵਿੱਚ ਇਹ ਪੱਕੀ ਧਾਰਨਾ ਕਰ ਲਈ ਕਿ ਹੁਣ ਉਹ ਕਿਸੇ ਉੱਚੇ ਅਹੁਦੇ ਤੇ ਪਹੁੰਚਕੇ ਆਪਣੇ ਮਾਤਾ-ਪਿਤਾ ਨੂੰ ਜਰੂਰ ਖੁਸ਼ ਕਰੇਗਾ”
ਅਖੀਰ ਉਹ ਦਿਨ ਵੀ ਆ ਗਿਆ ਕੁਲਵੀਰ ਨੂੰ ਜੱਜ ਦੀ ਨੌਕਰੀ ਮਿਲ ਗਈ”ਇੱਕ ਦਿਨ ਅਦਾਲਤ ਵਿਚੱ ਇੱਕ ਅਜਿਹਾ ਕੇਸ ਸਾਹਮਣੇ ਆਇਆ ।ਜਿਸਨੂੰ ਸੁਣਕੇ ਉਸਦੇ ਰੌਂਗਟੇ ਖੜੇ ਹੋ ਗਏ”! ਕੇਸ਼ ਦੀ ਤਫਤੀਸ਼ 
ਕਰਦਿਆਂ ਜਦੋਂ ਉਸਦੀ ਫਾਇਲ ਤੇ ਨਜਰ ਮਾਰੀ ਤਾਂ  ਉਸਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ “ਕਿਉਂਕਿ ਇਹ ਕੇਸ਼ ਉਸਦੀ ਜਮਾਤ ਵਿੱਚ ਪੜਦੇ ਸਾਥੀ ਦੀਪੂ ਦਾ ਸੀ ਜੋ ਅੱਤ ਦਰਜੇ ਦਾ ਨਸ਼ੇੜੀ ਅਤੇ ਚੋਰੀ ਦੇ ਮਾਮਲੇ ਵਿੱਚ ਇੱਕ ਗੈਂਗ ਦਾ ਮੋਹਰੀ ਸੀ।ਉਸਨੇ ਇੱਕ ਨਜਰ ਆਪਣੇ ਸਾਥੀ ਦੀਪੂ ਵੱਲ ਮਾਰੀ ਤਾਂ ਉਸਦੀਆਂ ਨਜਰਾਂ ਜਿਵੇਂ ਉਸ ਤੋਂ ਕੰਨੀਂ ਕਤਰਾ ਰਹੀਆਂ ਹੋਣ।ਹੁਣ ਜੱਜ ਹੋਣ ਦੇ ਨਾਂ ਤੇ ਉਸਨੇ ਫੈਸ਼ਲਾ ਵੀ ਸਣਾਉਣਾ ਸੀ! ਉਸਨੇ ਭਰੇ ਮਨ ਨਾਲ ਦੀਪੂ ਨੂੰ ਪੰਜ ਸਾਲ ਦੀ ਸਜਾ ਸੁਣਾਈ!ਕੋਲ ਖੜੀ ਦੀਪੂ ਦੀ ਮਾਂ ਨੂੰ ਅੱਜ ਆਪਣੇ ਪੁੱਤਰ ਦੀ ਨਲਾਇਕੀ ਤੇ ਕਰੋਧ ਆ ਰਿਹਾ ਸੀ ਅਤੇ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਕਾਸ਼ ਮੈਂ ਵੀ ਕੁਲਵੀਰ ਵਰਗੇ ਪੁੱਤਰ ਦੀ ਮਾਂ ਹੁੰਦੀ!”ਜਦੋਂ ਕੁਲਵੀਰ ਆਪਣੇ ਘਰ ਗਿਆ ਤਾਂ ਹਮੇਸ਼ਾਂ  ਦੀ ਤਰਾਂ ਉਸਦੇ ਮਾਂ-ਬਾਪ ਪਲਕਾਂ ਵਿਛਾਕੇ ਉਸਦਾ ਇੰਤਜਾਰ ਕਰ ਰਹੇ ਸਨ।ਕੁਲਵੀਰ ਨੇ ਪੈਰੀਂ ਹੱਥ ਲਾਕੇ ਆਪਣੇ ਮਾਤਾ-ਪਿਤਾ ਤੋਂ ਮੁਆਫੀ ਮੰਗੀ”ਉਹਨਾਂ ਕਿਹਾ ਮੁਆਫੀ ਕਿਉਂ ਪੁੱਤਰ ?ਹੁਣ ਤਾਂ ਤੂੰ ਜੱਜ ਬਣ ਗਿਆ।ਕੁਲਵੀਰ ਨੇ ਕਿਹਾ ਮਾਂ ਮੇਰੇ ਅਸਲੀ ਜੱਜ ਤਾਂ ਤੁਸੀਂ  ਹੋ,ਜਿੰਨਾਂ ਨੇ ਹਮੇਸ਼ਾ ਡਾਂਟਕੇ ਮੈਨੂੰ ਇਸ ਆਹੁਦੇ ਤੱਕ ਪਹੁੰਚਾਇਆ।ਜੇਕਰ ਤੁਸ਼ੀਂ ਮੈਨੂੰ ਡਾਂਟਦੇ ਨਾਂ ਹੁੰਦੇ ਤਾਂ ਮੈਂ ਵੀ ਦੀਪੂ ਦੀ ਤਰ੍ਹਾਂ….!! ਕਹਿਕੇ ਉਸਦਾ ਮਨ ਭਰ ਆਇਆ। ਕੁਲਵੀਰ ਦੇ ਅਹਿਸਾਸ ਤੱਕ ਕੇ ਮਾਤਾ-ਪਿਤਾ ਦਾ ਕੱਦ ਹੋਰ ਵੀ ਉੱਚਾ ਹੋ ਗਿਆ!ਅੱਜ ਉਹਨਾਂ ਨੂੰ ਆਪਣੇ ਪੁੱਤਰ ਤੇ ਬਹੁਤ ਫ਼ਖ਼ਰ ਮਹਿਸੂਸ ਹੋ ਰਿਹਾ ਸੀ “” 

LEAVE A REPLY

Please enter your comment!
Please enter your name here