ਅੰਮ੍ਰਿਤਸਰ 25 ਫ਼ਰਵਰੀ ( ਸਮੀਪ ਸਿੰਘ ਗੁਮਟਾਲਾ) ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੂਆਂ ਦੀ ਸਹੂਲਤ ਲਈ ਵੱਖ –ਵੱਖ ਸਥਾਨਾਂ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿਕਾਸ ਮੰਚ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ। ਮੰਚ ਦੇ ਪ੍ਰਧਾਨ ਕੁਲਵੰਤ ਅਣਖੀ, ਸਕੱਤਰ ਮਨਜੀਤ ਸੈਣੀ, ਸਰਪ੍ਰਸਤ ਦਲਜੀਤ ਸਿੰਘ ਕੋਹਲੀ, ਮੈਂਬਰ ਯੋਗੇਸ਼ ਕਾਮਰਾ, ਲਖਬੀਰ ਸਿੰਘ ਘੁੰਮਣ, ਨਿਰਮਲ ਸਿੰਘ ਅਨੰਦ ਨੇ ਮੰਗ ਕੀਤੀ ਕਿ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੋਂ ਯਾਤਰੂਆਂ ਲਈ ਬੱਸਾਂ ਚੱਲਦੀਆਂ ਹਨ, ਪਰ ਅੰਮ੍ਰਿਤਸਰ ਦਾ ਇੱਕੋ ਇੱਕ ਹਵਾਈ ਅੱਡਾ ਐਸਾ ਹੈ ਜਿੱਥੇ ਬੱਸ ਸੇਵਾ ਦੀ ਕੋਈ ਵਿਵਸਥਾ ਨਹੀਂ। ਇਸ ਦੇ ਐਨ ਉਲਟ 2014 ਵਿੱਚ ਸਿਟੀ ਬੱਸ ਸੇਵਾ ਜੋ ਕਿ ਬੜੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀ ਗਈ ਸੀ, ਇੱਕ ਸਾਲ ਵਿੱਚ ਹੀ ਬੰਦ ਹੋ ਗਈ ਤੇ ਨਿਊਰਮ ਸਕੀਮ ਅਧੀਨ 50 ਤੋਂ ਵੱਧ ਖ੍ਰੀਦੀਆਂ ਬੱਸਾਂ ਧੂੜ ਫੱਕ ਰਹੀਆਂ ਹਨ। ਇਨ੍ਹਾਂ ਬੱਸਾਂ ਨੂੰ ਸੌਖਿਆਂ ਹੀ ਵਰਤਿਆ ਜਾ ਸਕਦਾ ਹੈ।
ਭੁਵਨੇਸ਼ਵਰ ਅੰਤਰ-ਰਾਸ਼ਟਰੀ ਹਵਾਈ ਅੱਡਾ ਜੋ ਕਿ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਹੈ। ਮਿਉਂਸਿਪਲ ਕਮੇਟੀ ਨੇ ਬੱਸ ਸੇਵਾ ਸ਼ੁਰੂ ਵੀ ਕਰ ਦਿੱਤੀ ਹੈ। ਮੰਚ ਮੈਂਬਰ ਕਾਮਰਾ ਵਲੋਂ ਤਿਆਰ ਕੀਤੇ ਗਏ ਤਜਵੀਜ ਸ਼ੁਦਾ ਰੂਟਾਂ ਬਾਰੇ ਪੱਤਰ ਵਿਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਤੋਂ ਹੁਣ ਹਰ ਮਹੀਨੇ 2-ਲੱਖ ਤੋਂ ਉੱਪਰ ਯਾਤਰੂ ਆਉਂਦੇ ਜਾਂਦੇ ਹਨ{ ਇਸ ਲਈ ਬੰਦ ਪਈਆਂ ਇਹ ਬੱਸਾਂ ਸਫਲਤਾ ਪੂਰਵਕ ਚਲਾਈਆਂ ਜਾ ਸਕਦੀਆਂ ਹਨ।
ਮੰਚ ਨੇ ਪਾਰਕਿੰਗ ਦੇ ਠੇਕੇਦਾਰਾਂ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਜਿਸ ਦਾ ਜ਼ਿਕਰ ਮੀਡੀਆ ਵਿਚ ਵੀ ਆਇਆ ਹੈ ਬਾਰੇ ਜ਼ਿਲਾ ਪ੍ਰਸ਼ਾਸਣ ਦਾ ਧਿਆਣ ਵੀ ਲਿਆਂਦਾ ਹੈ। ਇਸ ਤੋਂ ਇਲਾਵਾ ਮੰਚ ਨੇ ਪੰਜਾਬ ਰੋਡਵੇਜ ਅਤੇ ਪੈਪਸੂ ਦੇ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਅਪੀਲ ਕੀਤੀ ਹੈ ਕਿ ਯਾਤਰੂਆਂ ਦੀ ਸਹੂਲਤ ਵਾਸਤੇ ਮਰਸਰੀਜ ਤੇ ਵਾਲਵੋ ਬੱਸਾਂ ਪਠਾਨਕੋਟ, ਜਲੰਧਰ, ਬਠਿੰਡਾ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਅੰਬਾਲਾ ਆਦਿ ਲਈ ਸ਼ੁਰੂ ਕੀਤੀਆਂ ਜਾਣ ਤਾਂ ਜੋ ਯਾਤਰੂਆਂ ਨੂੰ ਆਉਣ ਜਾਣ ਲਈ ਟੈਕਸੀਆਂ ਜਾਂ ਆਪਣੀਆਂ ਗੱਡੀਆਂ ਲਿਆਉਣ ਦੀ ਲੋੜ ਨਾ ਪਵੇ।
———————————–

Issued By:
Sameep Singh Gumtala
Overseas Secretary, Amritsar Vikas Manch
Ph.: +1-937-654-8873 (Cell & WhatsApp)
Email: sameep.singh@gmail.com

Yogesh Kamra,
Member, Amritsar Vikas Manch
Ph.: +91-98762-25251
Email: yogesh.kamra@gmail.com

LEAVE A REPLY

Please enter your comment!
Please enter your name here