ਅਮ੍ਰਿਤਸਰ 14 ਦਸੰਬਰ 2017: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰ-ਰਾਸ਼ਟਰੀ ਤੇ ਘਰੇਲੂ ਯਾਤਰੂਆਂ ਦੀ ਮਹੀਨੇ ਦੀ ਕੁੱਲ ਗਿਣਤੀ 2 ਲੱਖ ਤੋਂ ਉਪਰ ਟੱਪ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਅਕਤੂਬਰ 2017 ਵਿਚ ਅਕਤੂਬਰ 2016 ਦੇ ਘਰੇਲੂ ਸਵਾਰੀਆਂ ਦੀ ਗਿਣਤੀ ਦੇ ਮੁਕਾਬਲੇ 73.7% ਦੇ ਕਰੀਬ ਵਾਧਾ ਹੋਇਆ। ਅਕਤੂਬਰ 2016 ਵਿਚ ਘਰੇਲੂ ਸਵਾਰੀਆ ਦੀ ਗਿਣਤੀ 91706 ਸੀ ਤੇ ਇਹ ਅਕਤੂਬਰ 2017 ਵਿਚ ਵੱਧ ਕੇ 159311 ਹੋ ਗਈ। ਇਸ ਮਹੀਨੇ ਸਭ ਤੋਂ ਵੱਧ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ ਉਡਾਣ ‘ਤੇ ਸਫਰ ਕੀਤਾ ਜੋ ਕਿ 113546 ਸੀ, ਜਦ ਕਿ ਅੰਮ੍ਰਿਤਸਰ-ਮੁੰਬਈ ਉਡਾਣ ਦੀ ਗਿਣਤੀ 29376 ਯਾਤਰੂਆਂ ਦੇ ਨਾਲ ਦੂਜੇ ਸਥਾਨ ਤੇ ਸੀ।
ਇਸ ਸਾਲ ਦੇ ਅਪ੍ਰੈਲ ਤੋਂ ਅਕਤੂਬਰ ਦੇ 7 ਮਹੀਨੇ ਦੇ ਵਿਚ 868162 ਯਾਤਰੂਆਂ ਨੇ ਘਰੇਲੂ ਉਡਾਣਾਂ ਵਿਚ ਸਫਰ ਕੀਤਾ ਜਦ ਕਿ ਪਿਛਲੇ ਸਾਲ ਇਸ ਸਮੇਂ ਇਹ ਗਿਣਤੀ 567738 ਸੀ। ਇਸ ਤਰਾਂ ਇਹ ਵਾਧਾ 52% ਹੈ। ਇਹ ਵਾਧਾ ਇੰਡੀਗੋ ਅਤੇ ਵਿਸਤਾਰਾ ਵਲੋਂ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਜੰਮੂ, ਸ੍ਰੀਨਹਰ ਅਤੇ ਬੰਗਲੋਰ ਲਈ ਉਡਾਣਾਂ ਸ਼ੁਰੂ ਕਰਨ ਨਾਲ ਹੋਇਆ ਹੈ।
ਜਿਥੋਂ ਤੀਕ ਅੰਤਰ-ਰਾਸ਼ਟਰੀ ਯਾਤਰੂਆਂ ਦੀ ਗਿਣਤੀ ਦਾ ਸੰਬੰਧ ਹੈ ਇਸ ਸਾਲ ਦੇ 7 ਮਹੀਨੇ (ਅਪ੍ਰੈਲ ਤੋਂ ਅਕਤੂਬਰ 2017) ਦੀ ਇਹ ਗਿਣਤੀ 334256 ਹੈ ਜਦ ਕਿ ਪਿਛਲੇ ਸਾਲ ਇਸ ਸਮੇਂ ਦੀ ਇਹ ਸੰਖਿਆ 289758 ਸੀ। ਇਸ ਤਰਾਂ ਇਹ ਵਾਧਾ 15.4% ਸੀ। ਇਸੇ ਤਰਾਂ ਅਕਤੂਬਰ 2017 ਮਹੀਨੇ ਦੀ ਇਹ ਗਿਣਤੀ 52691 ਸੀ ਜਦ ਕਿ ਅਕਤੂਬਰ 2016 ਦੀ ਇਹ ਗਿਣਤੀ 45606 ਸੀ, ਜੋ ਕਿ 15.5% ਵਾਧਾ ਹੈ। ਇਹ ਵਾਧਾ 2017 ਵਿਚ ਕੋਈ ਨਵੀਂ ਅੰਤਰ-ਰਾਸ਼ਟਰੀ ਉਡਾਣ ਨਾ ਸ਼ੁਰੂ ਹੋਣ ਦੇ ਬਾਵਜੂਦ ਇਹ ਸਿੱਧ ਕਰਦਾ ਹੈ ਕਿ ਹੁਣ ਪੰਜਾਬ ਤੋਂ ਯਾਤਰੂ ਦਿੱਲੀ ਨਾਲੌ ਅੰਮ੍ਰਿਤਸਰ ਹਵਾਈ ਅੱਡੇ ਨੂੰ ਜਿਆਦਾ ਤਰਜੀਹ ਦੇਣ ਲਗੇ ਹਨ।
ਮੰਚ ਆਗੂ ਅਨੁਸਾਰ ਅੰਮ੍ਰਿਤਸਰ-ਦਿੱਲੀ ਦੇ ਯਾਤਰੂਆਂ ਵਿਚ ਤਕਰੀਬਨ 50% ਤੋਂ ਵੱਧ ਅੰਤਰ-ਰਾਸ਼ਟਰੀ ਯਾਤਰੂ ਹੁੰਦੇ ਹਨ ਜਿਹੜੇ ਵੱਖ-ਵੱਖ ਏਅਰ ਲਾਇਨਜ਼ ਰਾਹੀਂ ਵਿਦੇਸ਼ਾਂ ਤੋਂ ਦਿੱਲ਼ੀ ਆਉਂਦੇ ਜਾਂਦੇ ਹਨ। ਜਿਸ ਹਿਸਾਬ ਨਾਲ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਯਾਤਰੂਆ ਕੁਲ ਗਿਣਤੀ 20-ਲੱਖ ਸਾਲਾਨਾ ਨੂੰ ਪਾਰ ਕਰ ਜਾਵੇਗੀ।
ਏਅਰ ਇੰਡੀਆਂ ਵਲੋਂ 2018 ਤੋਂ ਅੰਮ੍ਰਿਤਸਰ-ਬਰਮਿੰਘਮ ਉਡਾਣ ਸ਼ੁਰੂ ਕਰਨ ਨਾਲ ਅੰਤਰ-ਰਾਸ਼ਟਰੀ ਯਾਤਰੂਆਂ ਵਿਚ ਹੋਰ ਵਾਧਾ ਹੋਏਗਾ। ਥਾਈ ਸਮਾਈਲ, ਏਅਰ ਏਸ਼ੀਆ, ਇੰਡੀਗੋ ਅਤੇ ਹੋਰ ਏਅਰਲਾਇਨਜ਼ ਇੱਥੋਂ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਵਿਚਾਰ ਕਰ ਰਹੀਆਂ ਹਨ। ਫਲਾਈ ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰ ਤੇ ਹੋਰ ਕਈ ਏਅਰਲਾਇਨਜ਼ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਇਹਨਾਂ ਮੁਲਕਾਂ ਦੇ ਨਾਲ ਦੁਵੱਲੇ ਹਵਾਈ ਸਮਝੋਤੇ ਇਨ੍ਹਾਂ ਵਿਚ ਰੋੜੇ ਅਟਕਾ ਰਹੇ ਹਨ। ਜੇ ਭਾਰਤ ਸਰਕਾਰ ਇਨ੍ਹਾਂ ਨਾਲ ਨਵੇਂ ਸਮਝੋਤੇ ਕਰ ਲਵੇ ਤਾਂ ਇਹ ਹਵਾਈ ਕੰਪਨੀਆਂ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ।

ਜਾਰੀ ਕਰਤਾ:
ਸਮੀਪ ਸਿੰਘ ਗੁਮਟਾਲਾ,
ਸਕੱਤਰ ਅੰਮ੍ਰਿਤਸਰ ਵਿਕਾਸ ਮੰਚ
Ph.: +1-937-654-8873 (Cell & WhatsApp)
Email: sameep.singh@gmail.com

2 COMMENTS

  1. Although Air India and Jet Airways are acting detrimental to the interests of Amritsar International Airport, yet Amritsar International Airport is doing great. This was revealed by Sameep Singh Gumtala Overseas General Secretary of Amritsar Vikas Manch.

LEAVE A REPLY

Please enter your comment!
Please enter your name here