ਮਿਲਾਨ(ਇੱਟਲੀ)07/01/2017(ਜਸਵਿੰਦਰ ਸਿੰਘ ਲਾਟੀ)ਅੱਜ ਕ੍ਰਿਪਾਲ ਸਿੰਘ ਬਾਜਵਾ ਜਨਰਲ ਸਕੱਤਰ ਯੂ ਕੇ ਅਤੇ ਯੂਰੋਪ ਓਵਰਸੀਜ਼ ਕਮੇਟੀ ਵਲੋਂ ਇਕ ਖਾਸ ਗੱਲਬਾਤ ਲਈ ਬੈਂਸ ਭਰਾਵਾਂ ਕੋਲ ਲੁਧਿਆਣਾ ਓਹਨਾ ਦੇ ਆਫ਼ਿਸ ਪੁਹੰਚੇ, ਦਿੱਲੀ ਵਧਾਈ ਦਿਤੀ। ਜਿਥੇ ਬੈਂਸ ਭਰਾਵਾਂ ਵਲੋਂ ਓਹਨਾ ਦਾ ਨਿਗ੍ਹਾ ਸਵਾਗਤ ਕੀਤਾ ਗਿਆ ਤੇ ਔਹਦੇਦਾਰੀ ਦਾ ਨਿਜੁਕਤੀ ਪੱਤਰ ਦੇ ਕੇ ਨਵਾਜਿਆ ਉਥੇ ਹੀ ਬਾਜਵਾ ਸਾਬ ਨੇ ਬੈਂਸ ਭਰਾਵਾਂ ਨੂੰ ਲੋਕ ਇਨਸਾਫ ਪਾਰਟੀ ਲਈ ਪੂਰੀ ਇਮਾਨਦਾਰੀ ਨਾਲ ਤਨੋ,ਮਨੋ ,ਤੇ ਧਨੋ ਸੇਵਾ ਕਰਨ ਤੇ ਆਪਣੇ ਔਹਦੇ ਦੀ ਸਹੀ ਵਰਤੋਂ ਕਰਨ ਦਾ ਯਕੀਨ ਦਵਾਇਆ। ਉਥੇ ਬਾਅਦ ਚ ਓਹਨਾ ਨੇ ਬੈਂਸ ਭਰਾਵਾਂ ਨਾਲ ਲੁਧਿਆਣਾ ਚ ਹੋ ਰਹੀਆਂ ਮਿਉਂਸਿਪਲ ਕਾਰਪੋਰੇਸ਼ਨ ਲਈ ਵੱਖ ਵੱਖ ਵਾਰਡਾਂ ਚ ਜਾ ਕੇ ਲੋਕਾਂ ਤਕ ਪੁਹੰਚ ਕੀਤੀ ਤੇ ਲੋਕ ਇਨਸਾਫ ਪਾਰਟੀ ਨਾਲ ਜੁੜਨ ਲਈ ਪ੍ਰੇਰਤ ਕੀਤਾ, ਸ਼ਾਮ ਨੂੰ ਸਿਮਰਜੀਤ ਸਿੰਘ ਬੈਂਸ ਜੀ ਨੇ ਕ੍ਰਿਪਾਲ ਸਿੰਘ ਬਾਜਵਾ ਨੂੰ ਕੁਲਦੀਪ ਸਿੰਘ ਪੱਡਾ ਮੀਤ ਪ੍ਰਧਾਨ ਓਵਰਸੀਜ ਲੋਕ ਇਨਸਾਫ ਪਾਰਟੀ ਯੂ ਕੇ ਅਤੇ ਯੂਰੋਪ ਤੇ ਦਵਿੰਦਰ ਸਿੰਘ ਮੱਲ੍ਹੀ ਮੁਖ ਸਲਾਹਕਾਰ ਓਵਰਸੀਜ ਲੋਕ ਇਨਸਾਫ ਪਾਰਟੀ ਦਾ ਨਿਜੁਕਤੀ ਪੱਤਰ ਕ੍ਰਿਪਾਲ ਸਿੰਘ ਬਾਜਵਾ ਦੇ ਸੁਪਰਦ ਕੀਤਾ ਤੇ ਸਾਰੇ ਹੀ ਔਹਦੇਦਾਰਾਂ ਨੂੰ ਦਿੱਲੀ ਵਧਾਈ ਦਿਤੀ।

NO COMMENTS

LEAVE A REPLY