ਅੱਜ ਲੋੜ ਹੈ “ਛੇਵਾਂ ਦਰਿਆ” ਜਿਹੇ ਗੀਤਾਂ ਦੀ ਜੋ ਸਾਡੀ ਨਵੀਂ ਪੀੜੀ ਨੂੰ ਕੋਈ ਸੇਧ ਦੇ ਸਕਣ – ਗੀਤਕਾਰ “ਬਿੰਦਰ ਨਵੇਂ ਪਿੰਡੀਆ। ਵਿੱਚ ਪਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ ਤੈਨੂੰ ਵੇਖਣੇ ਨੂੰ ਅੱਖਾਂ ਤਰਸਦੀਆਂ,ਮੇਰਾ ਫ਼ੋਨ,ਦੱਸਜਾ 2 (ਲੇਂਹਬਰ ਹੂਸੈਨਪੁਰੀ) ਪਿੱਛਾ ਨਹੀਂ ਛੱਡਦੀ, ਹੋਰ ਨਹੀਂ ਪੀਣੀ,( ਸਿੰਗਰ ਸਾਹਿਬ) ਗੋਰਾ ਗੋਰਾ ਰੰਗ, ਮੋਰਨੀ ਬਣਕੇ,( ਅਸ਼ੋਕ ਗਿੱਲ) ਜਿਹੇ ਅਨੇਕਾਂ ਗੀਤਾਂ ਦੇ ਰਚਣਹਾਰੇ ਗੀਤਕਾਰ “ਬਿੰਦਰ ਨਵੇਂ ਪਿੰਡੀਆ” ‘ਬਬਲਾ ਧੂਰੀ’ ਦੇ ਨਵੇਂ ਆ ਰਹੇ ਗੀਤ “ਛੇਵਾ ਦਰਿਆ” ਨੂੰ ਰਿਲੀਜ਼ ਕਰਨ ਲਈ ਵਿਸ਼ੇਸ਼ ਤੌਰ ਤੇ ‘ਜਰਮਨੀ’ ਤੋਂ ‘ਇਟਲੀ’ ਦੀ ਧਰਤੀ ਤੇ ਪਹੁੰਚੇ। ਖਾਸ ਮੁਲਾਕਾਤ ਦੌਰਾਨ ਉਨਾਂ ਦੱਸਿਆ ਕਿ ਅਯੋਕੇ ਸਮੇਂ ਨੂੰ ਲੋੜ ਹੈ ਇਹੋ ਜਿਹੇ ਗੀਤਾਂ ਦੀ ਜੋ ਨਵੀਂ ਪੀੜੀ ਨੂੰ ਕੋਈ ਸੇਧ ਦੇ ਸਕਣ ਤਾਂ ਜੋ ਚੰਗੀ ਸੋਚ ਤੇ ਅਧਾਰਿਤ ਚੰਗੇ ਵਿਸ਼ਿਆਂ ਤੇ ਲਿਖੇ ਤੇ ਗਾਏ ਗੀਤ ਹੀ ਸਰੋਤਿਆਂ ਦੀ ਝੋਲੀ ਪਾਏ ਜਾਣ। ਲੋੜ ਹੈ ਤੁਹਾਡੇ ਪਿਆਰ ਦੀ ਜੋ ਹਰ ਲਿਖਣ ਤੇ ਗਾਉਣ ਵਾਲੇ ਦਾ ਹੋਰ ਉਤਸ਼ਾਹ ਵਧੇ ਅਤੇ ਉਹ ਮਾਰ ਧਾੜ ਵਾਲੇ ਗੀਤਾਂ ਤੋਂ ਪਰਹੇਜ ਕਰਨ ਜਿਸ ਨਾਲ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਗੀਤਕਾਰ “ਸਿੱਕੀ ਝੱਜੀ ਪਿੰਡ ਵਾਲੇ” ਦੇ ਲਿਖੇ “ਛੇਵਾਂ ਦਰਿਆ” ਗੀਤ ਦਾ ਅਸਲੀ ਮਕਸਦ ਵੀ ਇਹੀ ਹੈ ਕਿ ਨਸ਼ਿਆਂ ਨਾਲ ਤਬਾਹ ਹੋ ਰਹੀ ਨੌਜਵਾਨ ਪੀੜੀ ਨੂੰ ਕਿਸੇ ਢੰਗ ਨਾਲ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here