ਵਾਸ਼ਿੰਗਟਨ

ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦਾ ਨੇਤਾ ਅਬੂ ਬਕਰ ਅਲ ਬਗਦਾਦੀ ਪਿਛਲੇ ਸਾਲ ਹਵਾਈ ਹਮਲੇ ‘ਚ ਜ਼ਖਮੀ ਹੋ ਗਿਆ ਸੀ। ਇਹ ਖਤਰਨਾਕ ਅੱਤਵਾਦੀ ਸੰਗਠਨ 5 ਮਹੀਨਿਆਂ ਤਕ ਅੱਤਵਾਦੀ ਸੰਗਠਨ ‘ਤੇ ਕੰਟਰੋਲ ਨਹੀਂ ਰੱਖ ਸਕਿਆ ਸੀ। 
ਸੋਮਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਇਸ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਗਦਾਦੀ ਦੇ ਮਾਰੇ ਜਾਣ ਅਤੇ ਉਸ ਦੇ ਜ਼ਖਮੀ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ। ਇਕ ਵਾਰ ਫਿਰ ਉਸ ਦੇ ਜ਼ਖਮੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਕਈ ਅਮਰੀਕੀ ਅਧਿਕਾਰੀਆਂ ਅਤੇ ਏਜੰਸੀਆਂ ਦਾ ਮੰਨਣਾ ਹੈ ਕਿ ਜਿਸ ਸਮੇਂ ਮਿਜ਼ਾਇਲ ਨਾਲ ਹਮਲਾ ਹੋਇਆ, ਉਸ ਸਮੇਂ ਦੁਨੀਆ ਦਾ ਮੋਸਟ ਵਾਟੰਡ ਅੱਤਵਾਦੀ ਸੀਰੀਆ ਦੇ ਰੱਕਾ ਸ਼ਹਿਰ ‘ਚ ਸੀ । ਗੁਪਤ ਏਜੰਸੀਆਂ ਦੀ ਇਹ ਰਿਪੋਰਟ ਹਿਰਾਸਤ ‘ਚ ਲਏ ਗਏ ਆਈ. ਐੱਸ. ਆਈ. ਐੱਸ. ਦੇ ਲੋਕਾਂ ਅਤੇ ਉੱਤਰੀ ਸੀਰੀਆ ‘ਚ ਸ਼ਰਣਾਰਥੀਆਂ ਨੂੰ ਮਿਲੀ ਰਿਪੋਰਟ ‘ਤੇ ਆਧਾਰਿਤ ਹੈ। ਰਿਪੋਰਟ ਹਵਾਈ ਹਮਲੇ ਦੇ ਕੁੱਝ ਮਹੀਨਿਆਂ ਬਾਅਦ ਸਾਹਮਣੇ ਆਈ ਹੈ। ਸੂਤਰਾਂ ਨੇ ਦੱਸਿਆ ਕਿ ਬਗਦਾਦੀ ਰੋਜ਼ਾਨਾ ਆਪਣੇ ਸੰਗਠਨ ‘ਤੇ ਨਜ਼ਰ ਰੱਖਣ ਦੇ ਸਮਰੱਥ ਨਹੀਂ ਸੀ, ਹਾਲਾਂਕਿ ਕੁੱਝ ਲੋਕਾਂ ਨੇ ਕਿਹਾ ਸੀ ਕਿ ਉਹ ਮਰ ਚੁੱਕਾ ਹੈ।

LEAVE A REPLY

Please enter your comment!
Please enter your name here