ਨਿਊਯਾਰਕ/ ਮੈਲਬੋਰਨ, 6 ਜੂਨ (ਰਾਜ ਗੋਗਨਾ )
ਆਸਟਰੇਲੀਆ ਫੇਰੀ ‘ਤੇ ਗਏ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਦੀਵਾਨ ਦਾ ਮੈਲਬੋਰਨ ਪਹੁੰਚਣ ‘ਤੇ ਐਨ.ਆਰ.ਆਈ. ਸਮਾਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਨ•ਾਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਐਨ.ਆਰ.ਆਈ. ਸਮਾਜ ਦੇ ਹਿੱਤਾਂ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਕਿ ਐਨ.ਆਰ.ਆਈ. ਸਮਾਜ ਨੇ ਇੱਥੇ ਵਿਦੇਸ਼ਾਂ ‘ਚ ਆਪਣੀ ਮਿਹਨਤ ਨਾਲ ਨਾਮ ਰੌਸ਼ਨ ਕੀਤਾ ਅਤੇ ਅੱਜ ਵੀ ਉਹ ਆਪਣੀ ਮਿੱਟੀ ਨਾਲ ਦਿਲੋਂ ਜੁੜੇ ਹੋਏ ਹਨ। ਉਨ•ਾਂ ਨੇ ਪੰਜਾਬ ਦੀ ਤਰੱਕੀ ‘ਚ ਐਨ.ਆਰ.ਆਈ. ਸਮਾਜ ਦੇ ਯੋਗਦਾਨ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਉਹ ਸੂਬੇ ਦੀਆਂ ਸਿਆਸੀ ਪਾਰਟੀਆਂ ਤੇ ਇਨ•ਾਂ ਨਾਲ ਜੁੜੇ ਲੋਕਾਂ ਨੂੰ ਫੰਡ ਦੇਣ ਦੀ ਬਜਾਏ, ਉੱਥੋਂ ਦੇ ਲੋਕਾਂ ਦੀ ਭਲਾਈ ਵਾਸਤੇ ਸਿਹਤ ਤੇ ਸਿੱਖਿਆ ਖੇਤਰ ਵਿਚ ਆਪਣਾ ਵੱਡਮੁੱਲਾ ਹਿੱਸਾ ਪਾਉਣ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਸਥਿਤੀ ਵਿਚ ਦਿਨ ਪ੍ਰਤੀ ਦਿਨ ਆਉਂਦੇ ਨਿਘਾਰ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਆਰਥਿਕ ਤੋਰ ਤੇ ਹੀ ਨਹੀਂ ਬਲਕਿ ਹਰ ਪੱਖੋਂ ਪੱਛੜ ਕੇ ਰਹਿ ਗਿਆ ਸੀ। ਪਰ ਕੈਪਟਨ ਦੀ ਯੋਗ ਅਗਵਾਈ ਹੇਠ ਪੰਜਾਬ ਦਿਨੋਂ ਦਿਨ ਬਦਲ ਰਿਹਾ ਹੈ। ਪੰਜਾਬ ਵਿਚ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਤੋਂ ਇਲਾਵਾ ਹੋਰ ਨਵੀਆਂ ਸਕੀਮਾਂ ਲਾਗੂ ਕਰ ਕਰ ਰਹੀ ਜਿਸ ਨਾਲ ਪੰਜਾਬ ਦੀ ਜਨਤਾ ਵਿਚ ਹੋਰ ਵੀ ਸੁਧਾਰ ਹੋਵੇਗਾ।
ਦੀਵਾਨ ਨੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀਆਂ ਕਮੀਆਂ ਗਿਣਾਉਂਦੇ ਹੋਏ ਦੱਸਿਆ ਕਿ ਜਦੋਂ ਤੋਂ ਮੋਦੀ ਕੇਂਦਰ ਵਿਚ ਆਇਆ ਉਦੋਂ ਤੋਂ ਲੈ ਕੇ ਹੋਣ ਤੱਕ ਕੋਈ ਇਹੋ ਜਿਹੀ ਪ੍ਰੋਗਰੈਸ ਨਹੀਂ ਹੋਈ ਜੋ ਮੋਦੀ ਨੇ ਦੇਸ਼ ਦੀ ਜਨਤਾ ਨੂੰ ਚਿੱਟੇ ਦਿਨ ਵਿਚ ਸੁਪਨੇ ਦਿਖਾਏ ਸਨ। ਅੱਜ ਮੋਦੀ ਜੋ ਵੀ ਆਪਣੀਆਂ ਪ੍ਰਾਪਤੀਆਂ ਗਿਣਾਉਂਦਾ ਹੈ, ਉਸ ਪਿੱਛੇ ਜਨਤਾ ਨੂੰ ਕਿੰਨਾ ਲਾਭ ਹੋਇਆ ਤੇ ਕਿੰਨਾ ਨੁਕਸਾਨ ਹੋਇਆ, ਜਨਤਾ ਇਸ ਤੋਂ ਭਲੀ ਭਾਂਤ ਜਾਣੂ ਹੈ। ਉਨ•ਾਂ ਨੇ ਨੋਟਬੰਦੀ ਦੀ ਛੋਟੀ ਜਿਹੀ ਮਿਸਾਲ ਦਿੰਦਿਆ ਦੱਸਿਆ ਕਿ ਜਿਸ ਨੂੰ ਮੋਦੀ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਦੱਸਦਾ ਹੈ, ਉਸ ਪਿੱਛੇ ਦੇਸ਼ ਦੀਆਂ ਕਿੰਨੀਆਂ ਕੀਮਤੀ ਜਾਨਾਂ ਗਈਆਂ ਤੇ ਆਮ ਜਨਤਾ ਦਾ ਕਿੰਨਾ ਨੁਕਸਾਨ ਹੋਇਆ, ਉਸ ਬਾਰੇ ਮੋਦੀ ਕਦੇ ਚਰਚਾ ਨਹੀਂ ਕਰਦਾ। ਮੋਦੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਅੱਜ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਕਿਹੋ ਜਿਹੇ ਹਨ, ਇਹ ਵੀ ਜਨਤਾ ਚੰਗੀ ਤਰ•ਾਂ ਜਾਣਦੀ ਹੈ। ਕੇਂਦਰ ਦੀ ਸਰਕਾਰ ਹਰ ਮੋੜ, ਹਰ ਪੱਖ ਤੇ ਹਰ ਮੁੱਦੇ ਤੇ ਫੇਲ• ਸਾਬਤ ਹੋਈ ਹੈ, ਜਿਸ ਦਾ ਖਾਮਿਆਜਾ ਬੀ.ਜੇ.ਪੀ. ਸਰਕਾਰ ਨੂੰ 2019 ਵਿਚ ਭੁਗਤਣਾ ਪਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਨੀਲ ਦੱਤ, ਅਸ਼ਵਨੀ ਬਾਵਾ, ਸੰਨੀ ਦੱਤ, ਗੁਰਪ੍ਰੀਤ ਸਿੰਘ ਗੋਰਾ, ਪ੍ਰਵੀਨ ਗੁਲਾਟੀ, ਸਾਹਿਲ ਚੌਧਰੀ ਤੇ ਗੌਰਵ ਗੁਲਾਟੀ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here