ਵੀਂ ਦਿੱਲੀ— ਪਿਛਲੀਆਂ ਦੋ ਟੈਸਟ ਲੜੀਆਂ ਵਿਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਦਿਨ ਵਿਚ ਤਾਰੇ ਦਿਖਾਉਣ ਵਾਲੇ ਭਾਰਤੀ ਸਪਿਨਰ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਆਪਣੀ ਇਸ ਵਿਰੋਧੀ ਟੀਮ ਵਿਰੁੱਧ ਕੁਝ ਖਾਸ ਪ੍ਰਭਾਵ ਨਹੀਂ ਪਾ ਸਕੇ ਹਨ ਤੇ ਅਜਿਹੇ ਵਿਚ  ਵਿਰਾਟ ਕੋਹਲੀ ਨੇ 17 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇਕ ਦਿਨਾ ਲੜੀ ਵਿਚ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਨਾਲ ਉਤਰਨ ਨੂੰ ਤਵੱਜੋਂ ਦਿੱਤੀ ਹੈ। ਆਸਟ੍ਰੇਲੀਆ ਨੇ ਪਿਛਲੇ ਚਾਰ ਸਾਲਾਂ ਵਿਚ ਭਾਰਤੀ ਧਰਤੀ ‘ਤੇ ਦੋ ਟੈਸਟ  ਲੜੀਆਂ ਖੇਡੀਆਂ ਹਨ ਪਰ ਆਪ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਦੇ ਸਾਹਮਣੇ ਉਸਦੇ ਬੱਲੇਬਾਜ਼ ਅਸਫਲ ਰਹੇ  ਤੇ ਭਾਰਤ ਨੇ ਇਹ ਦੋਵੇਂ ਲੜੀਆਂ ਆਸਾਨੀ ਨਾਲ ਜਿੱਤੀਆਂ।
ਅਸ਼ਵਿਨ  ਇਸ ਵਿਚਾਲੇ 8 ਮੈਚਾਂ ਵਿਚ 50 ਤੇ ਜਡੇਜਾ ਨੇ ਇੰਨੇ ਹੀ ਮੈਚਾਂ ਵਿਚ 49 ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਤੋਂ ਪਹਿਲਾਂ ਹਰਭਜਨ ਸਿੰਘ (14 ਮੈਚਾਂ ਵਿਚ 86 ਵਿਕਟਾਂ) ਤੇ ਅਨਿਲ  ਕੁੰਬਲੇ  (10 ਮੈਚਾਂ ਵਿਚ 62 ਵਿਕਟਾਂ) ਵੀ ਆਪਣੀ ਧਰਤੀ ‘ਤੇ ਆਸਟ੍ਰੇਲੀਆਈ  ਟੀਮ ਵਿਰੁੱਧ ਕਾਫੀ ਸਫਲ ਰਹੇ ਪਰ ਇਕ ਦਿਨਾ ਮੈਚਾਂ ਵਿਚ ਇਕ ਦਮ ਤੋਂ ਇਹ ਕਹਾਣੀ ਬਦਲਦੀ ਹੈ। ਇਹ ਹੀ ਵਜ੍ਹਾ ਹੈ ਕਿ 2013 ਵਿਚ ਅਸ਼ਵਿਨ ਤੇ ਜਡੇਜਾ ਦੀ ਮੌਜੂਦਗੀ ਦੇ ਬਾਵਜੂਦ ਭਾਰਤ ਕੋਲ ਸੱਤ ਮੈਚਾਂ ਦੀ ਲੜੀ ਬਹੁਤ ਮੁਸ਼ਕਿਲ ਨਾਲ ਜਿੱਤ ਸਕਿਆ ਸੀ। ਟੈਸਟ ਮੈਚਾਂ ਵਿਚ ਕਹਿਰ ਵਰ੍ਹਾਉਣ ਵਾਲੇ ਅਸ਼ਵਿਨ ਨੇ ਉਸ ਲੜੀ ਦੇ ਛੇ ਮੈਚਾਂ ਵਿਚ 37.22 ਦੀ ਔਸਤ ਨਾਲ 9 ਤੇ ਜਡੇਜਾ ਨੇ ਇੰਨੇ ਹੀ ਮੈਚਾਂ ਵਿਚ 41.87 ਦੀ ਔਸਤ ਨਾਲ 8 ਵਿਕਟਾਂ ਲਈਆਂ ਸਨ। ਲੈੱਗ ਸਪਿਨਰ ਅਮਿਤ ਮਿਸ਼ਰਾ ਨੇ ਵੀ ਤਦ ਇਕ ਮੈਚ ਖੇਡਿਆ ਸੀ, ਜਿਸ ਵਿਚ ਉਸ ਨੇ 10 ਓਵਰਾਂ ਵਿਚ 78 ਦੌੜਾਂ ਦਿੱਤੀਆਂ ਸਨ ਤੇ ਉਸ ਨੂੰ ਸਫਲਤਾ ਨਹੀਂ ਮਿਲੀ ਸੀ।ਇਸ ਤੋਂ ਪਹਿਲਾਂ ਹਰਭਜਨ (22 ਮੈਚਾਂ ਵਿਚ 54.94 ਦੀ ਔਸਤ ਨਾਲ 18 ਵਿਕਟਾਂ) ਤੇ ਕੁੰਬਲੇ (9 ਮੈਚਾਂ ਵਿਚ 13 ਵਿਕਟਾਂ) ਵੀ ਇਕ ਦਿਨਾ ਮੈਚਾਂ ਵਿਚ ਆਸਟ੍ਰੇਲੀਆਈ  ਬੱਲੇਬਾਜ਼ਾਂ ਨੂੰ ਟੈਸਟ ਮੈਚਾਂ ਦੀ ਤਰ੍ਹਾਂ ਪ੍ਰੇਸ਼ਾਨ ਨਹੀਂ ਕਰ ਸਕੇ ਸਨ।
ਇਸਦੇ ਉਲਟ ਤੇਜ਼ ਗੇਂਦਬਾਜ਼ ਜ਼ਿਆਦਾ ਪ੍ਰਭਾਵਸ਼ਾਲੀ ਰਹੇ। ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਭਾਰਤੀ ਧਰਤੀ ‘ਤੇ ਖੇਡੀ ਗਈ ਪਿਛਲੀ ਲੜੀ ਵਿਚ ਹੀ ਆਰ. ਵਿਨੇ ਕੁਮਾਰ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ ਤੇ ਇਸ਼ਾਂਤ ਸ਼ਰਮਾ ਨੇ ਮਿਲ ਕੇ 19 ਵਿਕਟਾਂ ਲਈਆਂ ਸਨ। ਸ਼ਾਇਦ ਇਹ ਵੀ ਵਜ੍ਹਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਨੇ ਆਗਾਮੀ ਲੜੀ ਦੇ ਪਹਿਲੇ ਤਿੰਨ ਵਨ ਡੇ ਲਈ ਆਪਣਾ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਰੱਖਿਆ ਹੈ।

NO COMMENTS

LEAVE A REPLY