ਨਿਊਯਾਰਕ ,10 ਜੂਨ (ਰਾਜ ਗੋਗਨਾ )—ਆਸਟ੍ਰੇਲੀਆ ਦੌਰੇ ਤੇ ਗਏ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਉਥੇ ਵਿਕਟੋਰੀਆ ਪਾਰਲੀਮੈਂਟ ਵਿਚ ਸਾਂਸਦ ਬਰੋਨੀ ਹਫਪੇਨੀ ਅਤੇ ਸਾਬਕਾ ਟ੍ਰੇਡ ਐਂਡ ਸਮਾਲ ਬਿਜਨੈਸ ਮੰਤਰੀ ਐਮਐਲਸੀ ਏਡਮ ਸੋਮਯਰਕ ਨਾਲ ਮੁਲਾਕਾਤ ਕੀਤੀ। ਜਿਥੇ ਉਨ੍ਹਾਂ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਰੇਵਾਲ ਤੋਂ ਇਲਾਵਾ ਪੰਜਾਬ ਕਾਂਗਰਸ ਸਕੱਤਰ ਸੁਨੀਲ ਦੱਤ ਵੀ ਮੌਜੂਦ ਰਹੇ।
ਇਸ ਦੌਰਾਨ ਦੀਵਾਨ ਨੇ ਆਸਟ੍ਰੇਲੀਆ ਦੀ ਸਿਆਸਤ ਵਿਚ ਪੰਜਾਬੀਆਂ ਦੇ ਯੋਗਦਾਨ ਤੇ ਚਰਚਾ ਕੀਤੀ। ਚਰਚਾ ਨੂੰ ਲੈ ਕੇ ਜਾਣਕਾਰੀ ਦਿੰਦਿਆਂ, ਦੀਵਾਨ ਨੇ ਦੱਸਿਆ ਕਿ ਕਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਦੀ ਸਿਆਸਤ ਵਿਚ ਪੰਜਾਬੀਆਂ ਵਲੋਂ ਸਰਗਰਮੀ ਹਿਸੇਦਾਰੀ ਨਿਭਾਈ ਜਾ ਰਹੀ ਹੈ। ਪਰ ਹੈਰਾਨੀਜਨਕ ਹੈ ਕਿ ਆਸਟ੍ਰੇਲੀਆ ਵਿਚ ਪੰਜਾਬੀ ਸਿਆਸੀ ਗਤੀਵਿਧੀਆਂ ਵਿਚ ਬਹੁਤ ਘੱਟ ਹਿਸਾ ਲੈਂਦੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਦਾ ਆਸਟ੍ਰੇਲੀਆ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਦੀ ਵਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਆਸਟ੍ਰੇਲੀਆ ਤੇ ਭਾਰਤ ਅਤੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਦੋਨਾਂ ਦੇਸ਼ਾਂ ਵਿਚ ਆਪਸੀ ਸੰਬੰਧ ਮਜਬੂਤ ਕਰਨ ਤੇ ਜੋਰ ਦਿੱਤਾ। ਦੀਵਾਨ ਨੇ ਕਿਹਾ ਕਿ ਪੰਜਾਬ ਦੇ ਵਡੀ ਗਿਣਤੀ ਵਿਚ ਨੌਜਵਾਨ ਇਥੇ ਪੜ੍ਹਨ ਆਉਂਦੇ ਹਨ। ਅਜਿਹੇ ਵਿਚ ਆਸਟ੍ਰੇਲੀਆ ਨੂੰ ਪੰਜਾਬ ਵਿੱਚ ਸਿਖਿਆ ਸਮੇਤ ਹੋਰਨਾਂ ਖੇਤਰਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਦੀਵਾਨ ਤੇ ਸੁਨੀਲ ਦੱਤ ਨੂੰ ਸਨਮਾਨਿਤ ਵੀ ਕੀਤਾ ਗਿਆ।।ਇਸ ਦੌਰਾਨ ਸਨੀ ਦੱਤ, ਪਰਵੀਨ ਗੁਲਾਟੀ ਵੀ ਮੌਜ਼ੂਦ ਸਨ।

LEAVE A REPLY

Please enter your comment!
Please enter your name here