ਨਿਊਯਾਰਕ / ਬ੍ਰਿਸਬੇਨ ( ਰਾਜ ਗੋਗਨਾ/ ਸੁਰਿੰਦਰਪਾਲ ਖ਼ੁਰਦ )— ਅਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ 12 ਤੋਂ 17 ਮਾਰਚ ਤੱਕ  ਹੋਈ ਏਸ਼ੀਅਨ ਪੈਸੀਫਿਕ ਕਲਾਸਿਕ ਪਾਵਰਲਿਫਟਿੰਗ ਅਤੇ ਬੈਂਚ ਪ੍ਰੈਸ ਦੇ ਮੁਕਾਬਲਿਆਂ ‘ਚ ਪੰਜਾਬ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਵਾਸੀ ਭੁਲੱਥ ਨੇ ਪਾਵਰ ਲਿਫਟਿੰਗ ਵਿਚ ਆਪਣੇ ਅੱਥਰੇ ਜੋਰ ਨਾਲ ਆਪਣੇ ਭਾਰ ਵਰਗ ਵਿਚ ਸਭ ਤੋਂ ਵੱਧ ਬੈਂਚ ਪ੍ਰੈਸ ਲਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਇਸ ਸਬੰਧੀ ਮੀਡੀਏ ਨਾਲ ਗੱਲਬਾਤ ਕਰਦਿਆਂ 26 ਸਾਲਾ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਪ੍ਰਵਾਸੀ ਯੂ.ਐਸ.ਏ ਤੋਂ ਸੀਨੀਅਰ ਪੱਤਰਕਾਰ ਰਾਜ ਗੋਗਨਾ ਨੇ ਦੱਸਿਆ ਕਿ ਪਿਛਲੇ ਸਾਲ ਦੁਬਈ ‘ਚ ਹੋਏ ਪੂਰੇ ਏਸ਼ੀਆ ਦੇ ਮੁਕਾਬਲਿਆਂ ਵਿਚ ਉਸ ਨੇ ਕਾਂਸੇ ਦਾ ਤਗਮਾ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਉਹ ਪਾਵਰ ਲਿਫਟਿੰਗ ਇੰਡੀਆ ਨਾਂ ਦੀ ਫੈਡਰੇਸ਼ਨ ਵਲੋਂ ਖੇਡਦਾ ਹੈ। ਪਾਵਰਲਿਫਟਿੰਗ ‘ਚ ਅਨੇਕਾਂ ਹੀ ਕਲੱਬਾਂ ਵਲੋਂ ਮਾਣਮੱਤੇ ਇਨਾਮ ਹਾਸਲ ਕਰ ਚੁੱਕਾ ਹੈ ਅਤੇ ਪੰਜਾਬ ਦੀਆਂ ਅਨੇਕਾਂ ਸਪੋਰਟਸ ਕਲੱਬਾ ਵਲੋਂ ਸਟਰੋਂਗਮੈਨ ਆਫ ਪੰਜਾਬ ਦਾ ਵੀ ਉਹ ਟਾਈਟਲ ਜਿੱਤ ਚੁੱਕਿਆ ਹੈ। ਅਜੇ ਗੋਗਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਭਾਰਤ ਵਲੋਂ ਜਪਾਨ ‘ਚ ਜਾ ਰਿਹਾ ਹੈ ਅਤੇ ਉਸਦਾ ਸੁਪਨਾ ਹੈ ਕਿ ਉਹ ਆਪਣੇ ਦੇਸ਼ ਅਤੇ ਸੂਬੇ ਲਈ ਵੀ ਜਪਾਨ ਤੋਂ ਗੋਲਡ ਮੈਡਲ ਪ੍ਰਾਪਤ ਕਰੇ।

LEAVE A REPLY

Please enter your comment!
Please enter your name here