ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ,

ਲੁੱਟਾਂ ਖੋਹਾਂ ਜਿੱਥੇ ਨਿੱਤ ਦਿਨ ਹੁੰਦੀਆਂ,

ਮਿੱਟੀ ਤੇ ਚੋਰਾਂ ਦੇ ਲੱਗੇ ਓਥੇ ਪੈਰ ਵਿਖਾਵਾ,

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ,

ਕੱਲ੍ਹ ਖਾ ਕੇ ਜ਼ਹਿਰ ਮਰ ਗਿਆ ਕੋਈ,

ਅੱਜ ਭੇਟ ਨਸ਼ੇ ਦੀ ਚੜ੍ਹ ਗਿਆ ਕੋਈ ,

ਵੇਖ ਨਹੀਂ ਹੁੰਦੀਆਂ ਕਿਵੇਂ ਰੋਂਦੀਆਂ ਮਾਂਵਾਂ

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ,

ਰਹਿੰਦਾ ਪ੍ਰਸ਼ਾਸਨ ਗੂੜ੍ਹੀ ਨੀਂਦ ਹੈ ਸੁੱਤਾ,

ਕਹਿੰਦੇ ਬੱਚੇ ਨੂੰ ਨੋਚ ਕੇ ਖਾ ਗਿਆ ਕੁੱਤਾ,

ਦਰਦ ਏ ਦਿਲ ਦਾ ਕੀਹਨੂੰ ਸੁਣਾਵਾਂ,

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ

ਮੁੱਲ ਦੇ ਜਿੱਥੇ ਹਾਸੇ ਨੇ ਵਿਕਦੇ ,

ਮੁਫਤ ਚ ਜਿੱਥੇ ਤਮਾਸ਼ੇ ਨੇ ਵਿਕਦੇ,

ਹੱਸਦਾ ਵੱਸਦਾ ਰਹੇ ਸਦਾ ਇਹ ‘ਸਿੱਕੀ’

ਆਓ ਸਾਰੇ ਕਰੀਏ ਦੁਆਵਾਂ

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ

ਨਾ ਜਿਉਂਦੇ ਨਾ ਮਰਿਆਂ ਦੇ ਵਿੱਚ

ਨਾ ਖੋਟੇ ਨਾ ਖਰਿਆਂ ਦੇ ਵਿੱਚ

“ਝੱਜੀ ਪਿੰਡ” ਦੀਆਂ ਸੁੰਨੀਆਂ ਰਾਹਵਾ

ਆ ਸੱਜਣਾ ਤੈਨੂੰ ਆਪਣਾ ਸ਼ਹਿਰ ਵਿਖਾਵਾ 

LEAVE A REPLY

Please enter your comment!
Please enter your name here