ਰੋਮ (ਕੈਂਥ)— ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ‘ਸ੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕੀਓ (ਵਿਚੈਂਸਾ) ਵਿਖੇ ਮਹਾਨ ਕ੍ਰਾਂਤੀਕਾਰੀ ਅਤੇ ਯੁੱਗ ਪੁਰਸ਼ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 640ਵਾਂ ਪ੍ਰਕਾਸ਼ ਦਿਹਾੜਾ ਬਹੁਤ ਧੂਮ-ਧਾਮ ਅਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ, ਜਿਸ ਵਿਚ ਹਜ਼ਾਰਾ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਵੱਲੋਂ ਗੁਰੂ ਜੀ ਦੇ ਜੈਕਾਰਿਆਂ ਨਾਲ ਸਾਂਝੇ ਤੌਰ ‘ਤੇ ਨਿਭਾਈ ਗਈ। ਇਸ ਆਗਮਨ ਪੁਰਬ ਸਮਾਰੋਹ ਵਿਚ ਗੁਰੂਘਰ ਦੇ ਪਾਠੀ ਸਹਿਬਾਨ ਵੱਲੋਂ “ਨਾ ਕੋਈ ਹੋਇਆ ਤੇ ਨਾ ਕੋਈ ਹੋਣਾ” ਸ਼ਬਦ ਨਾਲ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਜੈਸੀਕਾ ਸੰਧੂ ,ਭਜਨ ਸੰਧੂ, ਮਨੋਜ ਮਹਿਮੀ ਅਤੇ ਰਾਮਦਾਸ ਬੈਂਸ ਮਾਨਤੋਵਾ ਵਾਲਿਆਂ ਨੇ ਵੀ ਦਰਬਾਰ ‘ਚ ਸ਼ਬਦਾਂ ਕੀਰਤਨ ਰਾਹੀਂ ਹਾਜ਼ਰੀ ਲਗਾਈ।ਦਰਬਾਰ ਦੀ ਸਮਾਪਤੀ ਤੋਂ ਬਆਦ 5 “ਹਰਿ” ਦੇ ਨਿਸ਼ਾਨੀਆਂ ਦੀ ਅਗਵਾਈ ਵਿਚ ਅਤੇ “ਅੰਮ੍ਰਿਤ ਬਾਣੀ” ਦੀ ਛੱਤਰ ਛਾਇਆ ਹੇਠ ਵਿਸ਼ਾਲ ਸੋਭਾ ਯਾਤਰਾ ਸਜਾਈ ਗਈ, ਜਿਹੜੀ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਮੋਨਤੈਕੀਓ ਦੀ ਪ੍ਰਕਿਰਮਾ ਕਰਦੀ ਵਾਪਸ ਸ਼ਾਮ ਗੁਰੂਘਰ ਪਹੁੰਚੀ। ਇਸ ਮੌਕੇ ਸੰਗਤਾਂ ਦੇ ਲਗਾਏ ਜੈਕਾਰੇ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ” ਨਾਲ ਗੂੰਜ ਉੱਠਿਆ।ਇਸ ਪ੍ਰਕਾਸ਼ ਦਿਵਸ ਸਮਾਗਮ ਵਿਚ ਇਟਲੀ ਦੇ ਬੈਰਗਾਮੋ, ਬਰੇਸ਼ੀਆ, ਕਰੇਮੋਨਾ, ਮਾਨਤੋਵਾ, ਰਿਜੋਇਮਿਲੀਆ, ਤਰਵੀਜੋ, ਅਰੇਸ਼ੋ, ਅਲਸਾਂਦਰੀਆਂ ਆਦਿ ਸ਼ਹਿਰਾਂ ਤੋਂ ਸੰਗਤਾਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਸ਼ਿਰਕਤ ਕੀਤੀ। ਸੋਭਾ ਯਾਤਰਾ ਦੇ ਵੱਖ-ਵੱਖ ਪੜਾਵਾਂ ਮੌਕੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਜਿੱਥੇ ਪ੍ਰਸ਼ਾਦ ਵਰਤਾਏ ਗਏ।ਦੂਜੇ ਦਿਨ ਆਰੰਭੇ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਤਰਨ ਦਰਬਾਰ ਸਜਾਇਆ ਗਿਆ, ਜਿਸ ਵਿਚ ਇਟਲੀ ਦੇ ਮਿਸ਼ਨਰੀ ਗਾਇਕ ਪਰਮਜੀਤ ਬੰਗੜ, ਨੈਕਵੀ, ਮਨਦੀਪ ਮਿੱਕੀ, ਦਮਨ ਕਟਾਰੀਆ ਆਦਿ ਸਤਿਗੁਰੂ ਦੇ ਮਿਸ਼ਨ ਦਾ ਹੋਕਾ ਦਿੰਦਿਆਂ ਗੁਰੂ ਜੀ ਦੇ ਸੁਪਨ ਸ਼ਹਿਰ ਬੇਗਮਪੁਰਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਭਾਰਤ ਦਾ ਅਛੂਤ ਵਰਗ ਸਮਾਜ ਵਿੱਚ ਬਰਾਬਰਤਾ ਦੇ ਹੱਕ ਪ੍ਰਾਪਤ ਕਰ ਸਕਿਆ ਹੈ। ਇਸ ਆਗਮਨ ਪੁਰਬ ਮੌਕੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਪ੍ਰਸਿੱਧ ਮਿਸ਼ਨਰੀ ਗਾਇਕ ਪੰਮਾ ਸੁੰਨਰ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ।

LEAVE A REPLY

Please enter your comment!
Please enter your name here