ਰੋਮ

ਇਟਲੀ ਦੀ ਸਿਆਸੀ ਪਾਰਟੀ ਨੈਸ਼ਨਲ ਲੀਗ ਨਾਲ ਜੁੜੀ ਮੇਅਰ ਸੁਜ਼ਾਨਾ ਸਿਕਾਰਡੀ ਨੇ ਦੱਸਿਆ ਕਿ ਉਹ ਬੀਤੇ ਦਿਨ ਤੋਂ ਮਾਲਟਾ ਦੇਸ਼ ਦੇ ਦੌਰੇ ‘ਤੇ ਹੈ ਅਤੇ ਇੱਥੇ ਉਸ ਨੇ ਇਕ ਵੀ ਸ਼ਰਣਾਰਥੀ ਨਹੀਂ ਦੇਖਿਆ। ਉਸ ਨੇ ਕਿਹਾ ਕਿ ਯੂਰਪੀ ਸ਼ਰਣਾਰਥੀ ਸੰਕਟ ਨਾਲ ਜੂਝ ਰਿਹਾ ਹੈ ਪਰ ਫਿਰ ਵੀ ਮਾਲਟਾ ‘ਚ ਇਕ ਵੀ ਸ਼ਰਣਾਰਥੀ ਦਿਖਾਈ ਨਹੀਂ ਦਿੰਦਾ ਕਿਉਂਕਿ ਮਾਲਟਾ ਨੇ ਸ਼ਰਣਾਰਥੀਆਂ ਲਈ ਦਰਵਾਜ਼ੇ ਬੰਦ ਕੀਤੇ ਹੋਏ ਹਨ ਅਤੇ ਇੱਥੇ ਸ਼ਰਣਾਰਥੀਆਂ ਲਈ ਬਣਾਏ ਗਏ ਸਥਾਨਾਂ ਨੂੰ ਖਾਲੀ ਕਰ ਲਿਆ ਹੈ। ਸੁਜ਼ਾਨਾ ਨੇ ਇਹ ਬਿਆਨ ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮੁਸਕੈਟ ਦੇ ਦਫਤਰ ‘ਚ ਦਿੱਤਾ। ਕੈਸਕੀਨਾ ਤੋਂ ਮੇਅਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਕੁੱਝ ਦਿਨ ਪਹਿਲਾਂ ਹੀ ਇਟਲੀ ਨੇ 450 ਸ਼ਰਣਾਰਥੀਆਂ ਨੂੰ ਲਿਆ ਰਹੀ ਕਿਸ਼ਤੀ ਨੂੰ ਵਾਪਸ ਮੋੜ ਦਿੱਤਾ ਸੀ। ਇਟਲੀ ਦਾ ਕਹਿਣਾ ਹੈ ਕਿ ਉਹ ਹੋਰ ਸ਼ਰਣਾਰਥੀਆਂ ਨੂੰ ਆਪਣੇ ਦੇਸ਼ ‘ਚ ਥਾਂ ਨਹੀਂ ਦੇ ਸਕਦਾ। ਉਸ ਵਲੋਂ ਬੰਦਰਗਾਹ ਦੇ ਨੇੜਿਓਂ ਹੀ ਕਿਸ਼ਤੀ ਵਾਪਸ ਭੇਜੀ ਗਈ ਸੀ। ਮਾਲਟਾ ਨੇ ਵੀ ਇਨ੍ਹਾਂ ਸ਼ਰਣਾਰਥੀਆਂ ਨੂੰ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਟਲੀ ਨੇ ਆਪਣੀ ਬੰਦਰਗਾਹ ਦੇ ਨੇੜਿਓਂ ਸ਼ਰਣਾਰਥੀਆਂ ਨੂੰ ਵਾਪਸ ਭੇਜਿਆ ਹੈ ਅਤੇ ਮਾਲਟਾ ਵੀ ਸ਼ਰਣਾਰਥੀਆਂ ਨੂੰ ਸ਼ਰਣ ਨਹੀਂ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਨੇ ਦੱਸਿਆ ਸੀ ਕਿ 5 ਯੂਰਪੀ ਦੇਸ਼ ਯੂਰਪੀ ਸੰਘ (ਈ. ਯੂ.) ਦੀ ਸੁਰੱਖਿਆ ਫੌਜ ਨੂੰ ਦੋ ਕਿਸ਼ਤੀਆਂ ‘ਚ ਸਵਾਰ 450 ਤੋਂ 250 ਪ੍ਰਵਾਸੀਆਂ ਨੂੰ ਸ਼ਰਣ ਦੇਣ ਲਈ ਤਿਆਰ ਹੋ ਗਏ ਹਨ। ਕੋਂਤੇ ਨੇ ਟਵੀਟ ਕਰਦੇ ਹੋਇਆ ਕਿਹਾ ਸੀ,”ਸਪੇਨ ਅਤੇ ਪੁਰਤਗਾਲ 50-50 ਪ੍ਰਵਾਸੀਆਂ ਨੂੰ ਸ਼ਰਣ ਦੇਣਗੇ। ਫਰਾਂਸ, ਜਰਮਨੀ ਅਤੇ ਮਾਲਟਾ ਅਜਿਹਾ ਪਹਿਲਾਂ ਵੀ ਕਰ ਚੁੱਕੇ ਹਨ। ਕੋਂਤੇ ਨੇ ਆਪਣੇ 27 ਯੂਰਪੀ ਸੰਘੀ ਸਾਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਜੂਨ ਦੇ ਅਖੀਰ ‘ਚ ਹੋਏ ਸਿਖਰ ਸੰਮੇਲਨ ‘ਚ ਉਨ੍ਹਾਂ ਨੇ ਪ੍ਰਵਾਸੀਆਂ ਦੀ ਸਮੱਸਿਆ ਨੂੰ ਸਾਂਝਾ ਕਰਨ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਫਰਾਂਸ ਅਤੇ ਮਾਲਟਾ 50-50 ਪ੍ਰਵਾਸੀਆਂ ਨੂੰ ਸ਼ਰਣ ਦੇਣ ਲਈ ਰਾਜੀ ਹੋ ਗਏ ਹਨ ਅਤੇ ਹੋਰ ਦੇਸ਼ ਵੀ ਜਲਦੀ ਹੀ ਅਜਿਹਾ ਵੀ ਕਰਨਗੇ।

LEAVE A REPLY

Please enter your comment!
Please enter your name here