ਰੋਮ

ਮਿਲਾਨ ਵਿਚ ਇਕ ਸਕੂਲ ਵਿਚ ਵਧੇਰੇ ਵਿਦੇਸ਼ੀ ਬੱਚਿਆਂ ਦੀ ਗਿਣਤੀ ਹੋਣ ਕਾਰਨ ਇਟਾਲੀਅਨ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਕਰਵਾਉਣ ਤੋਂ ਗੁਰੇਜ਼ ਕਰਦੇ ਹਨ। ਮਿਲਾਨ ਦੇ ਸਕੂਲ ਫਾਬੀਓ ਫਿਲਜ਼ੀ ਵਿਚ ਇਹ ਦੇਖਣ ਨੂੰ ਮਿਲ ਰਿਹਾ ਹੈ। ਮੀਡੀਏ ਨੂੰ ਇਹ ਜਾਣਕਾਰੀ ਬੀਬੀ ਵਰਿੰਦਰ ਪਾਲ ਕੌਰ ਧਾਲੀਵਾਲ ਆਗੂ ਸਤਰਾਨੇਰੀ ਇਨ ਇਟਾਲੀਆ ਨੇ ਦਿੰਦਿਆਂ ਕਿਹਾ ਕਿ ਇਹ ਸਕੂਲ ਕੋਰਵੇਤੋ ਖੇਤਰ ਵਿਚ ਸਥਿਤ ਹੈ ਅਤੇ ਇਸ ਨੇ ਏਕੀਕਰਨ ਅਤੇ ਜੁਰਮ ਦੋਵਾਂ ਦਾ ਅਨੁਭਵ ਕੀਤਾ ਹੈ। ਇਟਾਲੀਅਨ ਮਾਪਿਆਂ ਨੇ ਆਪਣੇ ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਕੂਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਟਾਲੀਅਨ ਮਾਤਾ ਪਿਤਾ ਵੱਲੋਂ ਇਸ ਇਨਕਾਰ ਕਾਰਨ ਸਕੂਲ ਦੀਆਂ ਪਹਿਲੀਆਂ ਕਲਾਸਾਂ ਦੀ ਗਿਣਤੀ ਵੀ ਪੂਰੀ ਨਹੀਂ ਕੀਤੀ ਜਾ ਸਕੀ। ਅਧਿਕਾਰੀਆਂ ਅਨੁਸਾਰ, ਅਸੀਂ ਇਸ ਸਕੂਲ ਰਾਹੀਂ ਏਕੀਕਰਣ ਦਾ ਸੁਨੇਹਾ ਸਾਰੇ ਸਮਾਜ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਪ੍ਰੰਤੂ ਇਸਦੇ ਬਾਵਜੂਦ ਇਸ ਨੂੰ ਯਹੂਦੀਆਂ ਦੀ ਬਸਤੀ ਦਾ ਨਾਮ ਦਿੱਤਾ ਜਾ ਰਿਹਾ ਹੈ । ਬੱਚਿਆਂ ਦੇ ਮਾਪਿਆਂ ਨੇ ਨੇੜੇ ਹੀ ਇਕ ਵਿਦੇਸ਼ੀ ਕੈਂਪ ਵਿਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ (ਵਿਦਿਆਰਥੀਆਂ) ਵੱਲੋਂ ਕੁਝ ਬੱਚਿਆਂ ਨਾਲ ਬਦਮਾਸ਼ੀ, ਲੜਾਈ-ਝਗੜਾ, ਧਮਕੀਆਂ ਆਦਿ ਕੀਤੇ ਜਾਣ ਦੀ ਗੱਲ ਕੀਤੀ ਹੈ। ਜਿਸ ਕਾਰਨ ਛੋਟੇ ਬੱਚਿਆਂ ਵਿਚ ਸਹਿਮ ਪੈਦਾ ਹੋ ਗਿਆ ਹੈ। ਉੱਪਨਗਰ ਵਿਚ ਸਥਿਤ ਸਕੂਲ ਨੂੰ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਨੇੜਲੇ ਕੈਂਪ ਵਿਚੋਂ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸਕੂਲੀ ਘੰਟਿਆਂ ਦੌਰਾਨ ਵੀ ਆਪਣੇ ਬੱਚਿਆਂ ਨੂੰ ਲੈਣ ਲਈ ਪਹੁੰਚ ਜਾਂਦੇ ਹਨ ਅਤੇ ਮਨਾਂ ਕਰਨ ਦੀ ਸੂਰਤ ਵਿਚ ਅਧਿਆਪਕਾਂ ਨਾਲ ਵੀ ਬਹਿਸਬਾਜੀ ਕਰਨ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਕ ਅਧਿਆਪਕ ਵਲੋਂ ਮਨਾਂ ਕਰਨ ਉਪਰੰਤ ਅਧਿਆਪਕ ਨੂੰ ਵੀ ਡਰਾਉਣ ਧਮਕਾਉਣ ਦੀ ਇਕ ਘਟਨਾ ਵਾਪਰ ਚੁੱਕੀ ਹੈ।

LEAVE A REPLY

Please enter your comment!
Please enter your name here