ਰੋਮ ਇਟਲੀ (ਕੈਂਥ)ਗਰੀਬ ਅਤੇ ਮਜ਼ਲੂਮ ਲੋਕਾਂ ਲਈ ਸਾਰੀ ਜਿੰਦਗੀ ਸੰਘਰਸ਼ ਕਰਨ ਵਾਲੇ ਇਨਕਲਾਬੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਆਗਮਨ ਪੁਰਬ ਇਲਾਕੇ ਭਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕੰਪਾਨੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋ (ਸਲੇਰਨੋ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਥਾਹ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।


ਇਸ ਮੋਕੇ ਸ੍ਰੀ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਮਿਸ਼ਨਰੀ ਜੱਥੇ ਵਿਜੈ ਬ੍ਰਦਰਜ਼ ਸੰਗੀਤਕ ਗਰੁੱਪ ਅਤੇ ਨਰੇਜ ਕੁਮਾਰ ਸਲੋਫਰਾ ਵੱਲੋਂ ਗੁਰੂ ਜੀ ਦੇ ਇਨਕਲਾਬੀ ਜੀਵਨ ਸੰਬਧੀ ਆਪਣੀ ਬੁਲੰਦ ਅਤੇ ਸ਼ੁਰੀਲੀ ਆਵਾਜ਼ ਰਾਹੀ ਚਾਨਣਾ ਪਾਇਆ।

ਇਸ ਮੌਕੇ ਮਿਸ਼ਨਰੀ ਪ੍ਰਾਚਰਕ ਬਲਜੀਤ ਭੋਰਾ ਅਤੇ ਅਸੋਕ ਲੱਧੜ ਨੇ ਸੰਗਤਾਂ ਨਾਲ ਗੁਰੂ ਜੀ ਦੇ ਮਿਸ਼ਨ ਪ੍ਰਤੀ ਆਪਣੇ ਵਿਚਾਰ ਸਾਝੈ ਕਰਦਿਆਂ ਕਿਹਾ ਕਿ ਲੋੜ ਹੈ ਸਾਨੂੰ ਗੁਰੂ ਜੀ ਦੀ ਵਿਚਾਰਧਾਰਾ ਸਮਝਕੇ ਉਸ ਅਨੁਸਾਰ ਸਮਾਜਿਕ ਪਰਿਵਰਤਨ ਲਿਆਉਣ ਦੀ ਤਦ ਹੀ ਸਾਡਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਹੋ ਸਕਦਾ ਹੈ।ਇਸ ਮੌਕੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵਿਸੇਸ ਸਨਮਾਨ ਵੀ ਕੀਤਾ ਗਿਆ।ਆਈਆਂ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।

LEAVE A REPLY

Please enter your comment!
Please enter your name here