ਰੋਮ ਇਟਲੀ (ਕੈਂਥ) ਸਾਡੇ ਗੁਰੂ ,ਪੀਰ, ਪੈਕੰਬਰਾਂ ਅਤੇ ਮਹਾਂਪਰਸ਼ਾਂ ਨੇ ਜਗਤ ਜਨਣੀ ਔਰਤ ਨੂੰ ਜਿਸ ਮਾਣ ਅਤੇ ਸਤਿਕਾਰ ਨਾਲ ਨਿਵਾਜਿਆ ਉਸ ਰੁਤਬੇ ਨੂੰ ਚਾਰ ਚੰਨ ਲਗਾ ਰਹੀਆਂ ਹਨ ਇਟਾਲੀਅਨ ਔਰਤਾਂ ।

ਜੀ ਹਾਂ ਇਹ ਗੱਲ ਸਾਡੇ ਪਾਠਕਾਂ ਨੂੰ ਜਾਣਕੇ ਸ਼ਾਇਦ ਹੈਰਾਨੀ ਹੋਵੇ ਪਰ ਇਹ ਗੱਲ 100 ਫੀਸਦੀ ਦਰੁੱਸਤ ਹੈ ਕਿ ਇਟਾਲੀਅਨ ਔਰਤਾਂ ਆਪਣੇ ਸਰੀਰ ਦੇ ਅੰਗ ਦਾਨ ਕਰਨ ਵਿੱਚ ਸਾਰੇ ਯੂਰਪ ਵਿੱਚੋ ਪਹਿਲੇ ਨੰਬਰ ਉੱਤੇ ਹਨ। ਯੂਰਪ ਭਰ ਵਿੱਚ 58 ਫੀਸਦੀ ਔਰਤਾਂ ਅੰਗਦਾਨ ਕਰ ਰਹੀਆਂ ਹਨ ਜਿਹਨਾਂ ਵਿੱਚੋ 70 ਫੀਸਦੀ ਇਟਾਲੀਅਨ ਔਰਤਾਂ ਹੀ ਹਨ ਇਹੀ ਨਹੀਂ ਇਹ ਅੰਕੜਾ ਮਰਦਾਂ ਦੇ ਅੰਕੜੇ ਨਾਲੋਂ ਦੁੱਗਣਾ ਹੈ।

ਇਸ ਗੱਲ ਦਾ ਖੁਲਾਸਾ ਹਾਲ ਹੀ ਵਿੱਚ ਕੌਮੀ ਟਰਾਂਸਪਲਾਂਟ ਕੇਂਦਰ ਵੱਲੋਂ ਕੀਤੇ ਇੱਕ ਵਿਸੇਸ ਸਰਵੇ ਵਿੱਚ ਕੀਤਾ ਗਿਆ ਜਿਸ ਅਨੁਸਾਰ ਜਿੱਥੇ ਇਟਲੀ ਅੰਗਦਾਨ ਕਰਨ ਵਿੱਚ ਮੋਹਰੀ ਹੈ ਉਸੇ ਤਰ੍ਹਾਂ ਹੀ ਵਧੀਆ ਦਵਾਈਆਂ ਦਾਨ ਕਰਨ ਵਿੱਚ ਯੂਰਪ ਵਿੱਚੋ ਸਪੇਨ 65 ਫੀਸਦੀ,ਇੰਗਲੈਂਡ,ਤੁਰਕੀ 55 ਫੀਸਦੀ ਅਤੇ ਫਰਾਂਸ 48 ਫੀਸਦੀ ਅੱਗੇ ਹੈ।ਸਰਵੇ ਅਨੁਸਾਰ ਸੰਨ 2001 ਤੋਂ 2017 ਤੱਕ 3487 ਅੰਗਦਾਨ ਦਾਨੀਆਂ ਵੱਲੋਂ ਆਪਣੇ ਗੁਰਦੇ ਅਤੇ ਜਿਗਰ ਦਾ ਦਾਨ ਕੀਤਾ ਗਿਆ ਜਿਹਨਾਂ ਵਿੱਚ 2322 ਔਰਤਾਂ (66.6 )ਫੀਸਦੀ ਅਤੇ 1165 ਮਰਦ (33.4) ਫੀਸਦੀ ਹਨ।

ਜੇਕਰ ਸਿਰਫ਼ ਗੁਰਦਿਆਂ ਦੇ ਦਾਨੀਆਂ ਦੀ ਹੀ ਗੱਲ ਕਰੀਏ ਤਾਂ 68.9 ਫੀਸਦੀ ਵਿੱਚ 2151 ਅੋਰਤਾਂ ਦੇ ਮੁਕਾਬਲੇ 973 ਮਰਦ ਹੀ ਗੁਰਦਾਦਾਨੀ ਹਨ।ਜਿਹਨਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਅੰਗਦਾਨ ਕੀਤੇ ਉਹਨਾਂ ਦੀ ਗਿਣਤੀ 1017 ਜਾਣੀ 29.2 ਫੀਸਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਪਿਤਾ ਮਰਦਾਂ ਦੀ ਗਿਣਤੀ ਸਿਰਫ਼ 442 ਜਾਣੀ 12.7 ਫੀਸਦੀ ਹੈ।ਇਸ ਤਰ੍ਹਾਂ ਹੀ ਅੰਗਦਾਨ ਪਤਨੀਆਂ ਦੀ ਗਿਣਤੀ 662 ਤੇ ਅੰਗਦਾਨ ਪਤੀਆਂ ਦੀ ਗਿਣਤੀ 281,ਅੰਗਦਾਨ ਭੈਣਾਂ ਦੀ ਗਿਣਤੀ 401 ਤੇ ਅੰਗਦਾਨ ਭਰਾਵਾਂ ਦੀ ਗਿਣਤੀ 240 ਹੀ ਹੈ।ਕੌਮੀ ਟਰਾਂਸਪਲਾਂਟ ਕੇਂਦਰ ਵੱਲੋਂ ਪ੍ਰਕਾਸ਼ਿਤ ਹੈਰਾਨੀਜਨ

ਇਸ ਸਰਵੇ ਨੇ ਇਸ ਗੱਲ ਨੂੰ ਪ੍ਰਮਾਣਿਤ ਕਰ ਦਿੱਤਾ ਹੈ ਕਿ ਮਰਦ ਚਾਹਕੇ ਵੀ ਜਗਤ ਜਨਣੀ ਔਰਤ ਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਔਰਤ ਜਿਸ ਮਰਜ਼ੀ ਦੇਸ ਦੀ ਹੋਵੇ ਸਦਾ ਆਪਾ ਵਾਰਨ ਵਾਲੀ ਹੀ ਹੁੰਦੀ ਹੈ।ਸਮਾਜ ਦੇ ਸਭ ਮਰਦਾਂ ਨੂੰ ਜਗਤ ਜਨਣੀ ਔਰਤ ਪ੍ਰਤੀ ਸਦਾ ਹੀ ਸੰਜੀਦਾ ਹੋਣਦੀ ਅਹਿਮ ਲੋੜ ਹੈ।

LEAVE A REPLY

Please enter your comment!
Please enter your name here