ਬੈਂਗਲੁਰੂ— ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ‘ਚ ਭਾਰਤੀ ਟੀਮ ਨੂੰ ਭਾਵੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਪਤਾਨ ਵਿਰਾਟ ਕੋਹਲੀ ਇਸ ਮੈਚ ‘ਚ 21 ਦੌੜਾਂ ਦੀ ਆਪਣੀ ਪਾਰੀ ਦੌਰਾਨ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦਰਅਸਲ ਵਨ ਡੇ ‘ਚ ਵਿਰਾਟ ਕੋਹਲੀ ਬਤੌਰ ਕਪਤਾਨ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਕੋਹਲੀ ਨੇ ਦੱਖਣੀ ਅਫਰੀਕਾ ਦੇ ਖਿਡਾਰੀ ਏ. ਬੀ. ਡਿਵੀਲਿਅਰਸ ਦਾ ਰਿਕਾਰਡ ਤੋੜ ਦਿੱਤਾ ਹੈ।

ਵਿਰਾਟ ਕੋਹਲੀ ਨੇ ਬਤੌਰ ਕਪਤਾਨ ਵਨ ਡੇ ‘ਚ ਹੁਣ ਤੱਕ 39 ਮੈਚ ਖੇਡੇ ਹਨ ਅਤੇ ਇਸ ਮੈਚ ‘ਚ 21 ਦੌੜਾਂ ਦੀ ਪਾਰੀ ਦੇ ਨਾਲ ਹੀ ਉਸ ਦੇ ਨਾਂ ਹੁਣ 2008 ਦੌੜਾਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਏ. ਬੀ. ਡਿਵੀਲਿਅਰਸ ਦੇ ਨਾਂ ਸੀ ਜਿਸ ਨੇ ਦੱਖਣੀ ਅਫਰੀਕਾ ਦੀ ਕਪਤਾਨੀ ਕਰਦੇ ਹੋਏ 41 ਵਨ ਡੇ ਮੈਚਾਂ ‘ਟ 2000 ਦੌੜਾਂ ਪੂਰੀਆਂ ਕੀਤੀਆਂ ਸਨ। ਡਿਵੀਲਿਅਰਸ ਨੇ 2014 ‘ਚ ਇਹ ਰਿਕਾਰਡ ਬਣਾਇਆ ਸੀ ਜੋਂ ਕੋਹਲੀ ਨੇ ਅੱਜ ਤੋੜ ਦਿੱਤਾ।
ਕੋਹਲੀ ਅੱਜ ਦੇ ਮੈਚ ‘ਚ ਆਸਟਰੇਲੀਆਈ ਸਪਿਨਰ ਸੁਲਟਰ ਨਾਇਕ ਦਾ ਸ਼ਿਕਾਰਲ ਬਣਿਆ। ਨਾਇਕ ਨੇ 25 ਓਵਰ ਦੀ ਦੂਜੀ ਗੇਂਦ ‘ਤੇ ਕੋਹਲੀ ਨੂੰ ਬੋਲਡ ਕੀਤਾ। ਕੋਹਲੀ ਨੇ ਆਪਣੀ ਪਾਰੀ ‘ਚ ਤਿੰਨ ਚੌਕਿਆ ਦੀ ਮਦਦ ਨਾਲ 21 ਗੇਂਦਾਂ ‘ਚ 21 ਦੌੜਾਂ ਬਣਾਈਆਂ। ਦੱਸਣਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਗਿਆ। ਆਸਟਰੇਲੀਆ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾ ਕੇ ਚੌਥੇ ਵਨ ਡੇ ਮੈਚ ‘ਚ ਜਿੱਤ ਲਿਆ। ਹਾਲਾਂਕਿ ਭਾਰਤੀ ਟੀਮ ਪਹਿਲਾਂ ਹੀ ਆਸਟਰੇਲੀਆ ਨੂੰ ਤਿੰਨ ਮੈਚਾਂ ‘ਚ ਹਰਾ ਕੇ ਇਹ ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ।

NO COMMENTS

LEAVE A REPLY