ਸਾਨ ਫਰਾਂਸਿਸਕੋ

ਕੈਲੀਫੋਰਨੀਆ ਯੂਨੀਵਰਸਿਟੀ ਵਿਚ ਡੀਜਨਰੇਟਿਵ ਬ੍ਰੇਨ ਡਿਸੀਜ਼ ‘ਤੇ ਖੋਜ ਕਰ ਰਹੇ ਰਾਹੁਲ ਦੇਸਿਕਨ ਨਾਂ ਦੇ ਭਾਰਤੀ-ਅਮਰੀਕੀ ਖੋਜੀ ਅੱਜ ਖੁਦ ਉਸ ਬੀਮਾਰੀ ਨਾਲ ਜੂਝ ਰਹੇ ਹਨ। ਡੇਢ ਸਾਲ ਪਹਿਲਾਂ ਉਹ ਕੈਲੀਫੋਰਨੀਆ ਯੂਨੀਵਰਸਿਟੀ ਦੇ ਉਭਰਦੇ ਸਿਤਾਰੇ ਸਨ। ਉਨ੍ਹਾਂ ਨੇ ਉਸ ਸਮੇਂ ਹੀ ਐਮਿਓਟ੍ਰਾਫਿਕ ਲੈਟਰਲ ਸਕਲਰੋਸਿਸ (ਏ.ਐੱਲ.ਐੱਸ) ‘ਤੇ ਆਪਣੀ ਖੋਜ ਸ਼ੁਰੂ ਕੀਤੀ ਸੀ। ਅੱਜ ਰਾਹੁਲ 40 ਸਾਲ ਦੇ ਹੋ ਚੁੱਕੇ ਹਨ ਅਤੇ ਉਹ ਆਪਣਾ ਸਾਰਾ ਕੰਮ ਘਰੋਂ ਹੀ ਕਰਦੇ ਹਨ। ਏ.ਐੱਲ.ਐੱਸ. ਨਾਲ ਪੀੜਤ ਹੋਣ ਕਾਰਨ ਉਹ ਨਾ ਤਾਂ ਚੱਲ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ ਹਨ। ਉਹ ਬੱਸ ਆਪਣਾ ਸਿਰ ਅਤੇ ਅੰਗੂਠਾ ਥੋੜ੍ਹਾ ਜਿਹਾ ਘੁੰਮਾ ਸਕਦੇ ਹਨ, ਇਸ ਤੋਂ ਇਲਾਵਾ ਕੁੱਝ ਨਹੀਂ। ਉਨ੍ਹਾਂ ਨੂੰ ਜੋ ਵੀ ਕਹਿਣਾ ਹੁੰਦਾ ਹੈ ਕਿ ਉਹ ਟਾਈਪ ਕਰ ਕੇ ਹੀ ਕਹਿੰਦੇ ਹਨ। ਰਾਹੁਲ ਨੇ ਆਪਣੇ ਬਾਰੇ ਟਾਈਪ ਕਰ ਕੇ ਦੱਸਿਆ ਕਿ ਕੁਦਰਤ ਨੇ ਉਨ੍ਹਾਂ ਨਾਲ ਬਹੁਤ ਹੀ ਘਿਨਾਉਣਾ ਮਜ਼ਾਕ ਕੀਤਾ ਹੈ। ਇਸ ਦੇ ਨਾਲ ਹੀ ਰਾਹੁਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੁਣ ਭਗਵਾਨ ਤੋਂ ਪੂਰੀ ਤਰ੍ਹਾਂ ਨਾਲ ਭਰੋਸਾ ਉਠ ਗਿਆ ਹੈ। ਇਸ ਬੀਮਾਰੀ ਨੇ ਰਾਹੁਲ ਦੀ ਆਵਾਜ਼ ਤਾਂ ਖੋਹ ਹੀ ਲਈ ਪਰ ਉਨ੍ਹਾਂ ਨੂੰ ਚੁੱਪ ਨਹੀਂ ਕਰਾ ਸਕੀ। ਇਸ ਬੀਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਅੱਜ ਰਾਹੁਲ ਏ.ਐੱਲ.ਐੱਸ. ‘ਤੇ ਕਾਫੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਟੀਚਾ ਇਸ ਬੀਮਾਰੀ ਦੇ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਝਾਉਣਾ ਹੈ ਕਿ ਆਖੀਰ ਏ.ਐੱਲ.ਐੱਸ. ਅਤੇ ਐਲਟਸ਼ਾਈਮਰਜ ਵਰਗੀਆਂ ਬੀਮਾਰੀਆਂ ਕੀ ਹੁੰਦੀਆਂ ਹਨ।

PunjabKesari
ਰਾਹੁਲ ਮੁਤਾਬਕ ਏ.ਐੱਲ.ਐੱਸ. ‘ਤੇ ਕੀਤੀ ਗਈ ਉਨ੍ਹਾਂ ਦੀ ਖੋਜ ਨਾਲ ਉਹ ਬਹੁਤ ਪਿਆਰ ਕਰਦੇ ਹਨ ਅਤੇ ਇਹੀ ਉਨ੍ਹਾਂ ਦੇ ਜਿਊਂਣ ਦੀ ਵ੍ਹਜਾ ਵੀ ਹੈ। 2016 ਵਿਚ ਰਾਹੁਲ ਨੂੰ ਇਕ ਦਿਨ ਆਪਣੇ ਵੱਡੇ ਬੇਟੇ ਨੂੰ ਨਹਾਉਣ ਦੌਰਾਨ ਆਪਣੇ ਹੱਥ ਵਿਚ ਕਮਜ਼ੋਰੀ ਮਹਿਸੂਸ ਹੋਈ ਤਾਂ ਉਨ੍ਹਾਂ ਨੂੰ ਏ.ਐੱਲ.ਐੱਸ. ਦੀ ਚਿੰਤਾ ਸਤਾਉਣ ਲੱਗੀ ਪਰ ਉਨ੍ਹਾਂ ਦੇ ਦੋਸਤਾਂ ਨੂੰ ਲੱਗਾ ਕਿ ਉਹ ਬਹੁਤ ਹੀ ਜਵਾਨ ਅਤੇ ਸਿਹਤਮੰਦ ਹਨ, ਇਸ ਲਈ ਉਨ੍ਹਾਂ ਨੂੰ ਇਹ ਬੀਮਾਰੀ ਹੋ ਹੀ ਨਹੀਂ ਸਕਦੀ। ਕੁੱਝ ਮਹੀਨਿਆਂ ਬਾਅਦ ਇਸ ਬੀਮਾਰੀ ਦੇ ਲੱਛਣ ਵਧਣ ਲੱਗੇ ਪਰ ਉਹ ਲਗਾਤਾਰ ਕੰਮ ਕਰਦੇ ਰਹੇ। ਇਕ ਵਾਰ ਜਦੋਂ ਸਿਹਤ ਜ਼ਿਆਦਾ ਖਰਾਬ ਹੋਣ ‘ਤੇ ਰਾਹੁਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਏ.ਐੱਲ.ਐੱਸ. ਹੈ। ਬੀਮਾਰੀ ਦਾ ਪਤਾ ਲੱਗਣ ‘ਤੇ ਰਾਹੁਲ ਅਤੇ ਉਨ੍ਹਾਂ ਦੀ ਪਤਨੀ ਵਿਜੈਰਾਘਵਨ ਨੂੰ ਲੱਗਾ ਕਿ ਸਭ ਕੁੱਝ ਖਤਮ ਹੋ ਗਿਆ ਹੈ। ਇਸੇ ਤਰ੍ਹਾਂ ਹੋਲੀ-ਹੋਲੀ ਰਾਹੁਲ ਦੀ ਆਵਾਜ਼ ਚਲੀ ਗਈ ਅਤੇ ਉਨ੍ਹਾਂ ਦੇ ਹੱਥਾਂ-ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਬੀਮਾਰੀ ਤੋਂ ਬਾਅਦ ਰਾਹੁਲ ਨੇ ਏ.ਐੱਲ.ਐੱਸ. ‘ਤੇ ਬਹੁਤ ਕੰਮ ਕਰ ਲਿਆ ਹੈ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ। ਰਾਹੁਲ ਕਹਿੰਦੇ ਹਨ ਕਿ ਏ.ਐਲ.ਐਸ. ਨੇ ਉਨ੍ਹਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਅਤੇ ਉਹ ਕੌਣ ਹਨ। ਇੰਨਾ ਸਭ ਕੁੱਝ ਗੁਆਉਣ ਤੋਂ ਬਾਅਦ ਵੀ ਰਾਹੁਲ ਅੱਜ ਵੀ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ।

LEAVE A REPLY

Please enter your comment!
Please enter your name here