ਮਾੜਾ , ਮੋਟਾ ਝੂਠ ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਕਦੇ , ਕਦੇ ਘੱਟ ਤੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਅਮੀਰ ਨੂੰ ਦੇਖ ਕੇ ਝੁਕ ਜਾਇਆ ਕਰ ਬਾਂਸ ਦੇ ਵਾਂਗ ,
ਗਰੀਬ ਨੂੰ ਮੰਦਾ ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਵੈਸੇ ਤਾਂ ਤੇਰਾ ਅਮੀਰ ਬਣਨ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ ,
ਆਂਦੇ , ਜਾਂਦੇ ਦਾ ਖੀਸਾ ਫਰੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਕਿਸੇ ਦੇ ਘਰ ਖੁਸ਼ੀ ਤੇ ਖੁਸ਼ ਤਾਂ ਤੂੰ ਹੋ ਨਹੀਂ ਸਕਦਾ ,
ਅੰਦਰੋ , ਅੰਦਰ ਵਿਸ ਘੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਜੇ ਕਿਸੇ ਦੇ ਘਰ ਅਫਸੋਸ ਕਰਨ ਗਿਉਂ , ਤਾਂ ਉੱਤੋਂ , ਉੱਤੋਂ ਹੀ ਸਹੀ ,
ਹਮਦਰਦੀ ਦੇ ਦੋ ਬੋਲ , ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਬਾਕੀਆਂ ਤੋਂ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਵਿਖਾਣ ਲਈ ,
ਚੁਗਲੀਆਂ ਦੀ ਪਟਾਰੀ ਖੋਲ੍ਹ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

‘ਮਾਨ’ ਵੀ ਕੰਮ ਦਾ ਬੰਦਾ ਹੈ , ਤੇਰੇ ਉਹ ਕਦੇ ਕੰਮ ਆ ਸਕਦੈ ,
ਕਦੇ , ਕਦੇ ਉਸ ਨੂੰ ਟੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

LEAVE A REPLY

Please enter your comment!
Please enter your name here