ਇੰਗਲੈਂਡ ਦੇ ਸ਼ਹਿਰ ਸਾਊਥਹੈਪਟਨ ਵਿਚ ਸਿੰਘ ਅਤੇ ਰੌਥ ਪਰਿਵਾਰ ਵਿਚ ਕਾਫੀ ਲੰਬੇ ਸਮੇ ਤੋਂ ਦੁਸ਼ਮਣੀ ਚਲਦੀ ਆ ਰਹੀ ਸੀ| ਜਿਸ ਦੌਰਾਨ ਦੋਨਾਂ ਧਿਰਾਂ ਵੱਲੋ ਪੱਬਾਂ ਕਲੱਬਾਂ ਵਿਚ ਇਕ ਦੂਜੇ ਦੀ ਕੁੱਟਮਾਰ ਕੀਤੀ ਜਾਂਦੀ ਸੀ ਜੋ ਪੁਲਸ ਦੇ ਆਉਣ ਤੱਕ ਖ਼ਤਮ ਹੋ ਜਾਂਦੀ ਸੀ|

ਪਿਛਲੇ ਕਈ ਸਾਲਾਂ ਦੌਰਾਨ ਹੋਈਆਂ ਲੜਾਈਆਂ ਵਿਚ ਇਹ ਦੋ ਪਰਿਵਾਰ ਕਈ ਵਾਰ ਇਕ ਦੂਜੇ ਨੂੰ ਲੱਭ ਕੇ ਹਮਲਾ ਕਰਦੇ ਸਨ ਜਿਸ ਕਾਰਨ ਇਸ ਪਰਿਵਾਰ ਦੇ ਸਾਰੇ ਨੌਜਵਾਨ ਮੈਬਰ ਅਤੇ ਉਨ੍ਹਾਂ ਦੇ ਸਾਕ ਸਬੰਧੀ ਪੁਲਸ ਦੀ ਨਜਰ ਵਿਚ ਸਨ ਪਿਛਲੇ ਸਾਲ 10 ਅਗਸਤ ਨੂੰ ਵੀ ਰੌਥ ਪਰਿਵਾਰ ਦੇ ਸਤਨਾਮ ਸਿੰਘ ਰੌਥ ਅਤੇ ਸ਼ਕਤੀ ਸਿੰਘ ਰੌਥ ਸਿੰਘ ਪਰਿਵਾਰ ਦੇ ਦਾਲੀ ਸਿੰਘ ਨੂੰ ਲੱਭਦੇ ਫਿਰਦੇ ਸਨ ਜਦ ਉਨ੍ਹਾਂ ਦਾ ਟਾਕਰਾ ਸਿੰਘ ਪਰਿਵਾਰ ਦੇ ਕੁਝ ਮੈਬਰਾਂ ਨਾਲ ਹੋ ਗਿਆ ਸੀ|ਇਸ ਮੌਕੇ ਦਾਲੀ ਸਿੰਘ ਵੀ ਪਹੁੰਚ ਗਿਆ ਸੀ ਅਤੇ ਸੜਕ ਤੇ ਹੀ ਲੜਾਈ ਸ਼ੁਰੂ ਹੋ ਗਈ ਸੀ

ਜਿਸ ਵਿਚ ਦੋਵੋਂ ਧਿਰਾਂ ਦੇ 16 ਲੋਕ ਸ਼ਾਮਿਲ ਸਨ ਜਿਨ੍ਹਾਂ ਕੋਲ ਬੇਸਬਾਲ ਬੈਟ, ਗੋਲਫ ਹਾਕੀਆਂ ਅਤੇ ਚਾਕੂ ਵੀ ਸਨ|ਇਸ ਲੜਾਈ ਵਿਚ ਖੜ੍ਹੇ ਪੈਰ ਸ਼ਾਮਲ ਹੋਏ ਦਾਲੀ ਸਿੰਘ ਨੇ ਕਿਤਿਓਂ ਬਰੂਮ ਚੁੱਕ ਲਿਆ ਸੀ ਤੇ ਲੜਾਈ ਵਿਚ ਕੁੱਦ ਪਿਆ ਸੀ ਸਿਰਫ ਪੰਜ ਮਿੰਟ ਚੱਲੀ ਲੜਾਈ ਇੰਨੀ ਭਿਆਨਕ ਸੀ ਕਈ ਰਾਹਗੀਰ ਆਪਣੇ ਆਪ ਨੂੰ ਬਚਾਉਣ ਲਈ ਨੇੜਲੀਆਂ ਦੁਕਾਨਾਂ ਵਿਚ ਜਾ ਵੜੇ ਸਨ ਅਤੇ ਅੰਦਰੋਂ ਕੁੰਡੇ ਲਾ ਲਏ ਸਨ|ਪਰ ਉਹ ਦੁਕਾਨਾਂ ਦੇ ਸ਼ੀਸ਼ਿਆਂ ਵਿੱਚੋਂ ਇਹ ਭਿਆਨਕ ਮੰਜਰ ਦੇਖਦੇ ਰਹੇ ਸਨ|ਇਸ ਲੜਾਈ ਵਿਚ ਸ਼ਾਮਲ ਬਾਕੀ ਲੋਕ ਤਾਂ ਤਿੱਤਰ ਬਿੱਤਰ ਹੋ ਗਏ ਸਨ|ਪਰ ਦਾਲੀ ਸਿੰਘ ਨੇ ਰੌਥ ਪਰਿਵਾਰ ਦਾ ਡਰਬੀ ਰੋਡ ਤੇ ਪਿੱਛਾ ਕੀਤਾ ਸੀ|ਸਾਊਥਹੇਪਟਨ ਕਰਾਊਨ ਕੋਰਟ ਵਿਚ ਚੱਲੇ ਇਸ ਕੇਸ ਤੋਂ ਬਾਅਦ ਫਰਵਰੀ ਵਿਚ ਦਾਲੀ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ|ਜਦ ਕਿ ਉਸੇ ਹੀ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਗਏ ਸਤਨਾਮ ਸਿੰਘ ਅਤੇ ਸ਼ਕਤੀ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ

ਪਿਛਲੇ ਹਫਤੇ ਸਜ਼ਾ ਸੁਣਾਉਣ ਮੌਕੇ ਜੱਜ ਕ੍ਰਿਸਟੋਫਰ ਪਾਰਕਰ ਕਿਊ ਸੀ ਨੇ ਦਾਲੀ ਸਿੰਘ ਨੂੰ ਕਿਹਾ ਕਿ ਭਾਵੇ ਤੂੰ ਲੜਾਈ ਸ਼ੁਰੂ ਕਰਨ ਵਿਚ ਜ਼ਿੰਮੇਵਾਰ ਨਹੀਂ ਹੈ ਪਰ ਸੀ. ਸੀ. ਟੀ. ਵੀ. ਤਸਵੀਰ ਬਿਆਨ ਕਰਦੀਆਂ ਹਨ ਕਿ ਤੂੰ ਲੜਾਈ ਵਿਚ ਸ਼ਾਮਲ ਹੋ ਕੇ ਕੋਈ ਕਾਰਾ ਕਰਨ ਲਈ ਜ਼ਰੂਰ ਤਿਆਰ ਸੀ ਜੱਜ ਨੇ ਕਿਹਾ ਕਿ ਤੁਹਾਡੇ ਵਲੋਂ ਕੀਤੀ ਗਈ ਲੜਾਈ ਕਾਰਨ ਜਨਤਕ ਸੁਰੱਖਿਆ ਵੀ ਖ਼ਤਰੇ ਵਿਚ ਪੈ ਗਈ ਸੀ ਕਿਉਂਕਿ ਆਮ ਲੋਕ ਆਪਣੇ ਕੰਮਕਾਰਾ ਲਈ ਘਰੋਂ ਨਿਕਲਦੇ ਹਨ ਅਤੇ ਉਹ ਅਜਿਹੇ ਕਿਸੇ ਘਟਨਾ ਲਈ ਤਿਆਰ ਨਹੀਂ ਹੁੰਦੇ ਉਸ ਨੇ ਕਿਹਾ ਕਿ ਤੈਨੂੰ ਲੰਬੀ ਸਜ਼ਾ ਮਿਲ ਸਕਦੀ ਸੀ ਪਰ ਤੇਰੀ ਘੱਟ ਸ਼ਮੂਲੀਅਤ ਨੂੰ ਦੇਖਦਿਆਂ ਇਸ ਨੂੰ ਘਟਾਇਆ ਜਾ ਰਿਹਾ ਹੈ

ਅਦਾਲਤ ਨੇ 31 ਸਾਲਾਂ ਦਾਲੀ ਸਿੰਘ ਨੂੰ ਇਸ ਲੜਾਈ ਵਿਚ ਨਿਭਾਏ ਰੋਲ ਕਾਰਨ 20 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ ਪਰ ਉਸ ਦੇ ਘਰ ਦਾ ਪਤਾ ਜਨਤਕ ਕਰਨ ਤੋਂ ਮਨਾਹੀ ਕੀਤੀ ਗਈ ਹੈ|ਇਸ ਅਦਾਲਤੀ ਫੈਸਲੇ ਤੋਂ ਬਾਅਦ ਇਹ ਵਿਚਾਰਨ ਯੋਗ ਹੈ ਕਿ ਕਿ ਸਾਲਾਂ ਤੋਂ ਚਲਦੀ ਆ ਰਹੀ ਇਹ ਪੰਜਾਬੀ ਪਰਿਵਾਰ ਦੀ ਲੜਾਈ ਅਗਲਾ ਮੋੜ ਕੀ ਲਵੇਗੀ ਕਿਉਂਕਿ ਇਕ ਬੰਦੇ ਦੇ ਜੇਲ ਜਾਣ ਬਾਅਦ ਇਹ ਕੁੜੱਤਣ ਘਟਣ ਦੀ ਜਗ੍ਹਾ ਵਧਣ ਦੇ ਆਸਾਰ ਹਨ।

LEAVE A REPLY

Please enter your comment!
Please enter your name here