ਇੰਡੀਆਨਾ, 28 ਫ਼ਰਵਰੀ ( ਰਾਜ ਗੋਗਨਾ )- ਅਮਰੀਕਾ ਦੇ ਇੰਡੀਆਨਾ ਸੂਬੇ ਦੀ ਸੰਸਦ ਦੇ ਦੋਹਾਂ ਸਦਨਾਂ ਨੇ ਦੇਸ਼ ‘ਚ ਅਮਰੀਕੀ ਸਿੱਖਾਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਸਾਰਿਆਂ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕੀਤਾ ਹੈ। ਹੇਠਲੇ ਸਦਨ ਵਿਚ ਬੀਤੇ ਦਿਨ ਇਹ ਪ੍ਰਸਤਾਵ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ

ਸੈਨੇਟ ‘ਚ ਪਹਿਲਾਂ ਹੀ ਅਜਿਹਾ ਪ੍ਰਸਤਾਵ ਪਾਸ ਹੋ ਚੁੱਕਾ ਹੈ। ਸੈਨੇਟ ਨੂੰ ਉੱਪਰੀ ਸਦਨ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਇੰਡੀਆਨਾ ਵਿਚ ਹੇਠਲੇ ਸਦਨ ‘ਚ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਸਿੱਖ ਪ੍ਰਾਰਥਨਾ ਨਾਲ ਹੋਈ। ਇੱਥੇ ਸਿੱਖਾਂ ਦੀ ਆਬਾਦੀ ਤਕਰੀਬਨ 10,000 ਹੈ ਅਤੇ ਉਨ੍ਹਾਂ ਦੇ ਕਰੀਬ 3500 ਕਾਰੋਬਾਰੀ ਅਦਾਰੇ ਹਨ। ਪ੍ਰਸਤਾਵ ਵਿਚ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਅਮਰੀਕਾ ਵਿਚ ਸਿੱਖ ਵੱਖ-ਵੱਖ ਕਾਰੋਬਾਰਾਂ ਅਤੇ ਖੇਤਰਾਂ ਨਾਲ ਜੁੜੇ ਹਨ। ਉਹ ਅਮਰੀਕੀ ਹਥਿਆਰਬੰਦ ਫੌਜੀਆਂ ਦੇ ਦੇਸ਼ ਭਗਤ ਮੈਂਬਰ ਹੋਣ ਦੇ ਨਾਲ ਹੀ ਆਪਣੀ ਧਾਰਮਿਕ ਆਜ਼ਾਦੀ ਪ੍ਰਤੀ ਵੀ ਸੁਚੇਤ ਹਨ। ਸੰਸਦ ਮੈਂਬਰ ਕਿਰਖੋਫਰ ਅਤੇ ਸਦਨ ਦੇ ਸਭਾਪਤੀ ਬ੍ਰਾਇਨ ਬੋਸਮਾ ਵਲੋਂ ਪੇਸ਼ ਪ੍ਰਸਤਾਵ ‘ਚ ਕਿਹਾ ਗਿਆ, ”ਸਿੱਖ ਭਾਈਚਾਰੇ ਵਲੋਂ ਇਸ ਦੇਸ਼ ਦੀ ਵਫਾਦਾਰੀ ਭਰੀ ਸੇਵਾ ਅਮਰੀਕੀ ਬਹੁਲਤਾਵਾਦ ਦੀ ਮਜ਼ਬੂਤੀ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ। ਬੋਸਮਾ ਨੇ ਕਿਹਾ, ”ਇੰਡੀਆਨਾ ਵਿਚ ਵਧਦਾ ਸਿੱਖ ਭਾਈਚਾਰਾ ਲਗਾਤਾਰ ਸਾਡੇ ਦੇਸ਼ ਲਈ ਸ਼ਾਨਦਾਰ ਯੋਗਦਾਨ ਪਾਉਂਦਾ ਰਿਹਾ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਸਟੇਟ ਹਾਊਸ ਵਿੱਚ ਉਹਨਾਂ ਦੀਆ ਕੋਸ਼ਿਸ਼ਾਂ ਨੂੰ ਰਸਮੀ ਰੂਪ ਨਾਲ ਮਾਨਤਾ ਦੇ ਰਹੇ ਹਾਂ ।

LEAVE A REPLY

Please enter your comment!
Please enter your name here