ਗ੍ਰੀਨਵੁੱਡ

ਅਮਰੀਕਾ ਦੇ ਉਪਨਗਰ ਇੰਡੀਆਨਾ ਪੋਲਿਸ ‘ਚ ਸਥਿਤ ਇਕ ਗੁਰਦੁਆਰਾ ਸਾਹਿਬ ‘ਚ ਸਿੱਖ ਭਾਈਚਾਰੇ ਦੇ ਕੁੱਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ। ਗ੍ਰੀਨਵੁੱਡ ਸਹਾਇਕ ਪੁਲਸ ਚੀਫ ਮੈਥਿਊ ਫਿਲੇਨਵਰਥ ਨੇ ਦੱਸਿਆ ਕਿ ਇੰਡੀਆਨਾ ਪੋਲਿਸ ਦੇ ਦੱਖਣ ‘ਚ ਇਕ ਗੁਰਦੁਆਰਾ ਸਾਹਿਬ ‘ਚ ਲਗਭਗ 150 ਲੋਕਾਂ ਵਿਚਕਾਰ ਝਗੜਾ ਹੋ ਗਿਆ। 

PunjabKesari
ਸੂਚਨਾ ਮਿਲਣ ‘ਤੇ ਪੁਲਸ ਅਤੇ ਮੈਡੀਕਲ ਮਦਦ ਦਾ ਦਲ ਮੌਕੇ ‘ਤੇ ਪੁੱਜਾ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ‘ਚ ਬਦਲਾਅ ਦੇ ਕਾਰਨ ਝਗੜਾ ਸ਼ੁਰੂ ਹੋਇਆ।  ਗੁਰਦੁਆਰੇ ਦੇ ਪ੍ਰਬੰਧਨ ‘ਚ ਹਰ ਦੋ ਸਾਲਾਂ ਬਾਅਦ ਬਦਲਾਅ ਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਇੱਥੇ ਪੁਲਸ ਉਨ੍ਹਾਂ ਨੂੰ ਕੋਲੋਂ ਪੁੱਛ-ਪੜਤਾਲ ਕਰੇਗੀ।  ਪੁਲਸ ਵੀਡੀਓ ਦੀ ਜਾਂਚ ਕਰ ਰਹੀ ਹੈ ਅਤੇ ਝਗੜੇ ‘ਚ ਸ਼ਾਮਲ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। 

LEAVE A REPLY

Please enter your comment!
Please enter your name here