ਜਕਾਰਤਾ

ਇੰਡੋਨੇਸ਼ੀਆ ਦੇ ਜਾਵਾ ਤੇ ਬਾਲੀ ਦੀਪ ਦੇ ਤਟੀ ਖੇਤਰਾਂ ‘ਚ ਦੇਰ ਰਾਤ ਜ਼ਬਰਦਸਤ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਭੂਚਾਲ ਦਾ ਕੇਂਦਰ ਜਾਵਾ ਦੀਪ ਦੇ 40 ਕਿਲੋਮੀਟਰ ਪੂਰਬੀ ਇਲਾਕੇ ‘ਚ ਬਾਲੀ ਦੇ ਸਮੁੰਦਰ ‘ਚ ਸੀ। ਫਿਲਹਾਲ ਇਸ 6.0 ਦੀ ਤੀਬਰਤਾ ਨਾਲ ਆਏ ਭੂਚਲਾ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੰਡੋਨੇਸ਼ੀਆ ‘ਚ ਬੀਤੇ ਮਹੀਨੇ 28 ਸਤੰਬਰ ਨੂੰ 7.5 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਜਿਸ ਤੋਂ ਬਾਅਦ ਸੁਨਾਮੀ ਆ ਗਈ ਸੀ, ਜਿਸ ‘ਚ 2000 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਤੇ 5000 ਤੋਂ ਵਧ ਲੋਕ ਲਾਪਤਾ ਹੋ ਗਏ।

LEAVE A REPLY

Please enter your comment!
Please enter your name here