ਇਹ ਦੁਰਲੱਭ ਫੋਟੋ ਅੰਗਰੇਜ ਇਤਿਹਾਸਕਾਰ ਪੀਟਰ ਬੈਂਸ ਦੀ ਕਿਤਾਬ ‘Sovereign, Squire & Rebel Maharajah Duleep Singh’ ਵਿਚ ਪੰਨਾ 18 ਤੇ ਛਪੀ ਹੋਈ ਹੈ। 1841 ਦੀ ਇਸ ਫੋਟੋ ਵਿਚ ਤਿੰਨ ਸਾਲ ਦਾ ਮਾਹਾਰਾਜਾ ਲਾਹੌਰ ਦਲੀਪ ਸਿੰਘ ਕਿਰਪਾਨ ਦੇ ਮੁੱਠੇ ਨੂੰ ਹੱਥ ਪਾਈ ਟੌਰ੍ਹ ਨਾਲ ਬੈਠਾ ਹੈ। ਕੋਈ ‘ਚਿੱਤਰ ਸਮੀਖਿਆਕਾਰ’ ਇਸ ਦੀ ਬਰੀਕੀ ਨਾਲ ਪੁਣਛਾਣ ਕਰ ਸਕਦਾ ਹੈ। ਪਰ ਆਪਾਂ ਅੱਜ ਮਾਹਾਰਾਜੇ ਦੇ ਇਕ ਵੱਖਰੇ ਸੌਂਕ ਦੀ ਗੱਲ ਕਰਨ ਲੱਗੇ ਹਾਂ।
ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਾਹਾਰਾਜਾ ਦਲੀਪ ਸਿੰਘ ਨੂੰ ਨਿੱਕੇ ਹੁੰਦੇ ਚਿੱਤਰਕਾਰੀ ਦਾ ਵੀ ਸ਼ੌਂਕ ਸੀ। ਜਦ ਬਚਪਨ ਵਿਚ ਉਸ ਦੀਆਂ ਕੋਮਲ ਉਂਗਲਾਂ ਨੇ ਬਾਜ਼ ਦਾ ਚਿੱਤਰ ਬਣਾਇਆ ਸੀ ਤਾਂ ਸਾਰੇ ਹੈਰਾਨ ਰਹਿ ਗਏ ਸਨ। ਉਸ ਨੂੰ ਵਿਸ਼ੇਸ਼ ਤੌਰ ਤੇ ਰੰਗ ਅਤੇ ਬੁਰਸ਼ ਲਿਆ ਕੇ ਮਹਾਰਾਜੇ ਦੀ ਕਲਾ ਨੂੰ ਉਭਾਰਨ ਵਿਚ ਹਿੱਸਾ ਪਾਇਆ ਪਾਇਆ ਸੀ।
ਮਹਾਰਾਜੇ ਨੇ ਸਰ ਜਾਨ ਲੌਗਨ ਨੂੰ ਆਪਣੇ ਬਣਾਏ ਬਹੁਤ ਸਾਰੇ ਚਿੱਤਰ ਭੇਟ ਕੀਤੇ ਜਿਨ੍ਹਾਂ ਵਿਚ ਪੰਜਾਬੀ ਸਭਿਆਚਾਰ ਅਤੇ ਅਨੇਕਾਂ ਜਨਾਵਰਾਂ ਦੇ ਚਿੱਤਰ ਸਨ।
ਜਦੋਂ 1850 ਵਿੱਚ ਮਹਾਰਾਜੇ ਨੂੰ ਪੰਜਾਬ ਨਾਲੋਂ ਤੋੜ ਕੇ ਲਾਹੌਰ ਤੋਂ ਫ਼ਤਿਹਗੜ੍ਹ (ਯੂਪੀ) ਲਿਆ ਰਹੇ ਸਨ ਤਾਂ ਰਾਹ ਵਿਚ ਦਲੀਪ ਸਿੰਘ ਨੇ ਬੁਰਸ਼ ਅਤੇ ਰੰਗਾਂ ਦੀ ਮੰਗ ਕੀਤੀ। ਇਹ ਪੜਾਅ ਮੇਰਠ ਕੋਲ ਪੁੱਜਿਆ ਤਾਂ ਮਹਾਰਾਜੇ ਨੂੰ ਰੰਗ ਅਤੇ ਹੋਰ ਸਮੱਗਰੀ ਮਿਲ ਗਈ , ਬਾਕੀ ਦੇ ਪੜਾਵਾਂ ਸਮੇਂ ਬਾਲ ਚਿੱਤਰਕਾਰ ਦਲੀਪ ਸਿੰਘ ਚਿੱਤਰ ਬਣਾਉਣਾ ਰਿਹਾ। ਉੁਸ ਨੇ ਬਾਜਾਂ ਦੀਆਂ ਕਈ ਕਿਸਮਾਂ ਦੇ ਚਿੱਤਰ ਬਣਾਏ। ਕੁੱਤੇ ਦਾ ਇਕ ਵਿਲੱਖਣ ਚਿੱਤਰ ਵੀ ਬਣਾਇਆ। ਜਦੋਂ ਰਾਣੀ ਜਿੰਦ ਕੌਰ ਨੂੰ ਵਲੈਤ ਪੁੱਜੀ ਤਾਂ ਮਹਾਰਜੇ ਨੇ ਆਪਣੀ ਮਾਂ ਦਾ ਤੇਲ ਚਿੱਤਰ ਬਣਵਾਉਣ ਦਾ ਪ੍ਰਬੰਧ ਕੀਤਾ। ਅੱਜ ਵੀ ਮਹਾਰਾਣੀ ਦਾ ਇਹੀ ਚਿੱਤਰ ਮਸ਼ਹੂਰ ਹੈ, ਜੋ ਮਹਾਰਾਜੇ ਦੇ ਚਿੱਤਰ ਦੇ ਹੇਠਾਂ ਹੈ

ਪੰਜਾਬ ਦੀ ਚਿੱਤਰਕਾਰੀ ਕਲਾ ਦੇ ਮਾਹਿਰ ਡਾ. ਕੰਵਲਜੀਤ ਸਿੰਘ ਕੰਗ ਲਿਖਦੇ ਹਨ “ਜੇ ਅੰਗਰੇਜ਼ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀ ਤੋਂ ਦੂਰ ਨਾ ਕਰਦੇ ਤਾਂ ਸੰਭਵ ਸੀ ਉਹ ਸਿੱਖਾਂ ਦਾ ਸੱਭਿਆਚਾਰਕ ਪੱਖ ਤੋਂ ਮਹੱਤਵਪੂਰਨ ਮਹਾਰਾਜਾ ਸਿੱਧ ਹੁੰਦਾ।

LEAVE A REPLY

Please enter your comment!
Please enter your name here