ਤਹਿਰਾਨ

ਈਰਾਨ ਦੇ ਉਪ ਰਾਜਦੂਤ ਮਸੂਦ ਰਿਜ਼ਵੇਨਿਅਨ ਨੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ‘ਚ ਹਲਾਤ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੇ ਸ਼ਾਸ਼ਨਕਾਲ ਤੋਂ ਵੀ ਜ਼ਿਆਦਾ ਖਰਾਬ ਹੋ ਚੁੱਕੀ ਹੈ। ਮਸੂਦ ਨੇ ਇਥੇ ਆਯੋਜਿਤ ਇਕ ਪ੍ਰੋਗਰਾਮ ‘ਚ ਕਿਹਾ ਕਿ ਦੁਨੀਆ ਸਾਹਮਣੇ ਇਕ ਪਾਸੜ ਫੈਸਲੇ, ਅੱਤਵਾਦ ਤੇ ਜਲਵਾਯੂ ਪਰਿਵਰਤਨ ਪ੍ਰਮੁੱਖ ਪ੍ਰੇਸ਼ਾਨੀਆਂ ਹਨ। ਅਮਰੀਕਾ ਨੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਖੁਦ ਨੂੰ ਜਲਵਾਯੂ ਪਰਿਵਰਤਨ ਨੂੰ ਕੰਟਰੋਲ ਕਰਨ ਲਈ ਹੋਏ ਪੈਰਿਸ ਸਮਝੌਤੇ ਤੋਂ ਵੱਖ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਉੱਤਰ ਕੋਰੀਆ ਅਮਰੀਕਾ ਮੁਕਤ ਵਪਾਰ ਸਮਝੌਤੇ ਤੋਂ ਵੱਖ ਹੋਣ ਦੀ ਧਮਕੀ ਦਿੱਤੀ ਹੈ। ਉਸ ਨੇ ਦੁਨੀਆ ਦੇ ਹੋਰ ਤਾਕਤਵਰ ਦੇਸ਼ਾਂ ਨਾਲ ਮਿਲ ਕੇ ਕਰੀਬ ਤਿੰਨ ਸਾਲ ਪਹਿਲਾਂ ਈਰਾਨ ਨਾਲ ਕੀਤੇ ਗਏ ਸਮਝੌਤੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਤੇ ਸੰਯੁਕਤ ਸਾਂਝੀ ਕਾਰਜ ਯੋਜਨਾ ‘ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਤੇ ਚੀਨ ਵਿਚਾਲੇ ਸ਼ੁਰੂ ਹੋਏ ਵਪਾਰ ਯੁੱਧ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ‘ਤੇ ਵੀ ਉੱਚ ਕਸਟਮ ਚਾਰਜ ਲਗਾ ਰਿਹਾ ਹੈ। ਈਰਾਨੀ ਉਪ ਰਾਜਦੂਤ ਨੇ ਕਿਹਾ ਕਿ ਅਮਰੀਕਾ ਦੀ ਨੀਤੀ ਹੈ ਕਿ ਜਾਂ ਤਾਂ ਤੁਸੀਂ ਉਸ ਦੀ ਗੱਲ ਮੰਨੋ ਜਾਂ ਬਦਲੇ ਦੀ ਕਾਰਵਾਈ ਲਈ ਤਿਆਰ ਰਹੋ। ਇਹ ਜਾਰਜ ਬੁਸ਼ ਦੇ ਸਮੇਂ ਤੋਂ ਵੀ ਜ਼ਿਆਦਾ ਖਰਾਬ ਸਥਿਤੀ ਹੈ।

LEAVE A REPLY

Please enter your comment!
Please enter your name here