ਦੁਬਈ

ਈਰਾਨ ਨੇ ਪ੍ਰਾਇਮਰੀ ਸਕੂਲਾਂ ਦੀ ਸਿੱਖਿਆ ‘ਚ ਅੰਗਰੇਜ਼ੀ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਈਰਾਨ ਦੇ ਇਕ ਸੀਨੀਅਰ ਨੇਤਾ ਨੇ ਅੰਗਰੇਜ਼ੀ ਭਾਸ਼ਾ ਨੂੰ ‘ਪੱਛਮੀ ਸੱਭਿਆਚਾਰਕ ਹਮਲਾ’ ਕਰਾਰ ਦਿੱਤਾ ਸੀ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਈਰਾਨ ਦੀ ਉੱਚ ਸਿੱਖਿਆ ਪ੍ਰੀਸ਼ਦ ਦੇ ਮੁਖੀ ਮਹਿੰਦੀ ਅਦੀਮ ਆਧਾਨ ਨੇ ਕਿਹਾ,”ਸਰਕਾਰੀ ਅਤੇ ਗੈਰ-ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਕਾਰਤ ਸਿਲੇਬਸ ‘ਚ ਅੰਗਰੇਜ਼ੀ ਪੜ੍ਹਾਉਣਾ ਨਿਯਮ ਅਤੇ ਕਾਨੂੰਨ ਦੇ ਵਿਰੁੱਧ ਹੋਵੇਗਾ।”

LEAVE A REPLY

Please enter your comment!
Please enter your name here