ਬਰਲਿਨ

ਜਰਮਨੀ ਦੀ ਚਾਂਸਲਰ ਅੰਜੇਲਾ ਮਰਕੇਲ ਨੇ ਕਿਹਾ ਕਿ ਈਰਾਨ ਦੀ ਖੇਤਰ ‘ਚ ਭੂਮਿਕਾ ਤੇ ਉਸ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਬਾਰੇ ਅੰਤਰਰਾਸ਼ਟਰੀ ਚਿੰਤਾ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਪ੍ਰਮਾਣੂ ਸੌਦੇ ਦੇ ਢਾਂਚੇ ਦੇ ਅੰਦਰ ਰਹਿਣਾ ਹੈ। ਮਰਕੇਲ ਨੇ ਕਿਹਾ ਕਿ ਅਮਰੀਕਾ ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦੇ ਬਾਵਜੂਦ ਅਜਿਹਾ ਕਰਨਾ ਬਹਿਤਰ ਹੋਵੇਗਾ। ਉਨ੍ਹਾਂ ਨੇ ਬੁੱਧਵਾਰ ਨੂੰ ਸੰਸਦ ਦੇ ਹੇਠਲੇ ਸਦਨ ਦੇ ਸੰਸਦਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਸਵਾਲ ਇਹ ਹੈ ਕਿ ਤੁਸੀਂ ਸਮਝੌਤੇ ਨੂੰ ਠੁਕਰਾ ਕੇ ਜਾਂ ਉਸ ‘ਤੇ ਬਣੇ ਰਹਿ ਕੇ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹੋ.. ਸਾਡਾ ਕਹਿਣਾ ਹੈ ਕਿ ਤੁਸੀਂ ਇਸ ‘ਤੇ ਬਣੇ ਰਹਿ ਕੇ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹੋ।” ਯੂਰੋਪੀ ਸ਼ਕਤੀਆਂ ਨੇ ਈਰਾਨ ਦੇ ਤੇਲ ਤੇ ਨਿਵੇਸ਼ ਪ੍ਰਵਾਹ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਵਿਚਾਲੇ ਇਸ ਹਫਤੇ 2015 ਦੇ ਪ੍ਰਮਾਣੂ ਸਮਝੌਤੇ ਨੂੰ ਬਗੈਰ ਅਮਰੀਕਾ ਦੇ ਕਾਇਮ ਰੱਖਣ ਦਾ ਵਾਅਦਾ ਕੀਤਾ। ਉਨ੍ਹਾਂ ਹਾਲਾਂਕਿ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਤੇਹਰਾਨ ਵੱਲੋਂ ਮੰਗੀ ਗਈ ਗਾਰੰਟੀ ਨੂੰ ਦੇਣ ਲਈ ਸ਼ੰਘਰਸ਼ ਕਰਨਾ ਹੋਵੇਗਾ। ਸਾਲ 2016 ‘ਚ ਸੰਯੁਕਤ ਰਾਸ਼ਟਰ ਪ੍ਰਮਾਣੂ ਵਾਚਡਾਗ ਦੀ ਸਖਤ ਨਿਗਰਾਨੀ ‘ਚ ਈਰਾਨ ਵੱਲੋਂ ਪ੍ਰਮਾਣੂ ਪ੍ਰੋਗਰਾਮ ਕੰਟਰੋਲ ਕੀਤੇ ਜਾਣ ਕਾਰਨ ਤੇਹਰਾਨ ਤੇ ਵਿਸ਼ਵ ਦੀਆਂ ਛੇ ਤਾਕਤਾਂ ਵਿਚਾਲੇ ਹੋਏ ਸਮਝੌਤੇ ਤੋਂ ਜ਼ਿਆਦਾਤਰ ਅੰਤਰਰਾਸ਼ਟਰੀ ਪਾਬੰਦੀਆਂ ਹਟਾ ਲਈਆਂ ਗਈਆਂ ਸਨ। ਮਰਕੇਲ ਨੇ ਕਿਹਾ, ‘ਇਸ ਸਮਝੌਤੇ ‘ਚ ਆਦਰਸ਼ ਨੂੰ ਛੱਡ ਬਾਕੀ ਸਭ ਕੁਝ ਹੈ ਪਰ ਅੰਤਰਰਾਸ਼ਟਰੀ ਪ੍ਰਮਾਣੂ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਈਰਾਨ ਸਮਝੌਤੇ ਨੂੰ ਲੈ ਕੇ ਵਚਨਬੱਧ ਹੈ। ਪਿਛਲੇ ਹਫਤੇ ਟਰੰਪ ਨੇ ਇਸ ਨੂੰ ਹੁਣ ਤਕ ਦਾ ਸਭ ਤੋਂ ਖਰਾਬ ਸਮਝੌਤਾ ਦੱਸਦੇ ਹੋਏ ਇਸ ਸਮਝੌਤੇ ਨੂੰ ਖਾਰਿਜ ਕਰ ਦਿੱਤਾ ਸੀ ਤੇ ਈਰਾਨ ‘ਤੇ ਮੁੜ ਅਮਰੀਕੀ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਸੀ।

LEAVE A REPLY

Please enter your comment!
Please enter your name here