ਦਰਸ਼ਨ ਸਿੰਘ ਕਈ ਦਿਨਾਂ ਤੋਂ ਮਕਾਨ ਖ਼ਰੀਦਣ ਲਈ ਸ਼ਹਿਰ ਵਿੱਚ ਗੇੜੇ ਮਾਰ ਰਿਹਾ ਸੀ । ਉਸ ਨੇ ਕਈ ਮਕਾਨ ਦੇਖੇ ਪਰ ਕੋਈ ਪਸੰਦ ਨਹੀਂ ਆਇਆ ਸੀ ।
ਇੱਕ ਦਿਨ ਦਲਾਲ ਨੇ ਦਰਸ਼ਨ ਨੂੰ ਫ਼ੋਨ ਕਰਕੇ ਸ਼ਹਿਰ ਬੁਲਾਇਆ ਅਤੇ ਉਸ ਨੂੰ ਸ਼ਹਿਰ ਦੀ ਸਭ ਤੋਂ ਵਧੀਆ ਕਲੋਨੀ ਵਿੱਚ ਲੈ ਗਿਆ ।
ਦਲਾਲ ਇੱਕ ਮਕਾਨ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ,
” ਦਰਸ਼ਨ , ਆਹ ਕੋਠੀ ਆਪਾਂ ਨੂੰ ਭਾਅ ‘ਚ ਮਿਲਦੀ ਐ , ਗੁਆਂਢ ਵੀ ਬਹੁਤ ਵਧੀਆ , ਐਹ ਨਾਲ਼ ਲਗਦੀਆਂ ਦੋ ਕੋਠੀਆਂ ਅਮਰੀਕਾ ਵਾਲਿਆਂ ਦੀਆਂ ਨੇ , ਇਧਰ ਕਨੇਡੀਅਨ ਗਰੇਵਾਲ ਦੀ ਐ, ਉਹ ਸਾਹਮਣੇ ਇੰਗਲੈਡ ਵਾਲ਼ੇ ਐ “
ਸਾਰੇ ਮਕਾਨਾਂ ਦੇ ਅੱਗੇ ਵੱਡੇ- ਵੱਡੇ ਜਿੰਦੇ ਲੱਗੇ ਦੇਖ ਕੇ ਦਰਸ਼ਨ ਬੋਲਿਆ ,
” ਯਾਰ, ਹੱਸਦੇ -ਵਸਦੇ ਮੁਹੱਲੇ ‘ਚ ਮਕਾਨ ਦਿਖਾ ਕੋਈ , ਕਿੱਥੇ ਉਜਾੜ ‘ਚ ਲਈ ਫਿਰਦੈ ਮੈਨੂੰ “

LEAVE A REPLY

Please enter your comment!
Please enter your name here