ਸਮੇਂ ਦੇ ਹਾਕਮ ਦੇ ਹੁਕਮ ਤੇ
ਬੀਬੀ ਭਾਨੀ ਦੇ ਚੰਨ ਨੂੰ
ਸਖ਼ਤ ਗਰਮੀ ਦੇ ਮੌਸਮ ਵਿੱਚ
ਬਿਠਾਇਆ ਗਿਆ
ਤੱਤੀ ਤਵੀ ਉੱਤੇ
ਤੇ ਪਾਈ ਗਈ
ਸੀਸ ਤੇ ਸੜਦੀ, ਬਲਦੀ ਰੇਤ
ਉਸ ਨੂੰ ਕੀ ਪਤਾ ਸੀ
ਉਸ ਦੀ ਧਾਰਮਿਕ ਕੱਟੜਤਾ
ਤੇ ਤੰਗ ਦਿਲੀ
ਕੁਝ ਨਹੀਂ ਵਿਗਾੜ ਸਕਦੀ
ਬੀਬੀ ਭਾਨੀ ਦੇ ਚੰਨ ਦਾ
ਤੇ ਨਿਮਰਤਾ ਦੇ ਪੁੰਜ,
ਸ਼ਾਂਤੀ ਸਰੂਪ ਨੇ
ਇਹ ਅਸਹਿ ਸਰੀਰਕ ਕਸ਼ਟ
ਸਹਾਰ ਲੈਣੇ ਨੇ
‘ਤੇਰਾ ਕੀਆ ਮੀਠਾ ਲਾਗੈ।।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।’ਕਹਿ ਕੇ ਤੇ ਉਸ ਦੀ ਸ਼ਹਾਦਤ ਨੇ
ਉਸ ਦੇ ਸਿੱਖਾਂ ਨੂੰ
ਜਬਰ, ਜ਼ੁੱਲਮ ਦੇ ਟਾਕਰੇ ਲਈ
ਸਦਾ ਤਿਆਰ ਰਹਿਣ ਦਾ ਪਾਠ
ਪੜ੍ਹਾ ਦੇਣਾ ਹੈ।

————–0000————–
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

LEAVE A REPLY

Please enter your comment!
Please enter your name here